ਅਸ਼ੀਸ਼ ਪੁਰੀ, ਕਪੂਰਥਲਾ
ਕੇਂਦਰੀ ਸੁਰੱਖਿਆ ਸਲਾਹਕਾਰ ਨੇ ਦਸ ਦਿਨ ਪਹਿਲਾਂ ਪੰਜਾਬ ਸਰਕਾਰ ਨੂੰ ਆਗਹ ਕੀਤਾ ਸੀ ਕਿ ਅੱਤਵਾਦੀ ਪੰਜਾਬ 'ਚ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇ ਸੱਕਦੇ ਹੈ ਪਰ ਬਾਵਜੂਦ ਇਸਦੇ ਪੰਜਾਬ ਸਰਕਾਰ ਨੇ ਕੇਂਦਰੀ ਸੁਰੱਖਿਆ ਸਲਾਹਕਾਰ ਦੇ ਪੱਤਰ ਦੀ ਅਨਦੇਖੀ ਕਰਦੇ ਹੋਏ ਚੌਕਸੀ ਸਬੰਧੀ ਕੋਈ ਠੋਸ ਕਦਮ ਨਹੀਂ ਚੁੱਕੇ ਜਿਸਦਾ ਖਾਮਿਆਜ਼ਾ ਸਾਨੂੰ ਆਪਣੇ ਕਈ ਜਵਾਨ ਦੀ ਸ਼ਹਾਦਤ ਦੇ ਰੂਪ 'ਚ ਭੁਗਤਣਾ ਪਿਆ ਹੈ।
ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਦੀ ਸ਼ਾਮ ਦੀਨਾਨਗਰ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਐਸਪੀਡੀ ਗੁਰਦਾਸਪੁਰ ਬਲਜੀਤ ਸਿੰਘ ਦੇ ਘਰ ਪਰਿਵਾਰ ਨਾਲ ਦੁੱਖ ਪ੍ਰਗਟਾਉਣ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਤਿ੫ਪਤ ਰਜਿੰਦਰ ਸਿੰਘ ਬਾਜਵਾ ਦੇ ਨਾਲ ਸ਼ਾਮ ਕਰੀਬ 6 ਵਜੇ ਸ਼ਹੀਦ ਐਸਪੀ ਬਲਜੀਤ ਸਿੰਘ ਦੇ ਕਪੂਰਥਲਾ ਸਥਿਤ ਸੰਤਪੁਰਾ ਘਰ ਪੁੱਜੇ ਸਨ। ਕੈਪਟਨ ਨੇ ਸ਼ਹੀਦ ਬਲਜੀਤ ਸਿੰਘ ਦੀ ਪਤਨੀ ਕੁਲਵੰਤ ਕੌਰ ਅਤੇ ਬੇਟੇ ਮਨਿੰਦਰ ਸਿੰਘ ਨਾਲ ਘਰ ਜਾ ਕੇ ਅਫਸੋਸ ਪ੍ਰਗਟਾਇਆ ਤੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ। ਕੈਪਟਨ ਨੇ ਕਿਹਾ ਕਿ ਪੰਜਾਬ 'ਚ ਖਾਲਿਸਤਾਨ ਨਾਮ ਦੀ ਕੋਈ ਚੀਜ਼ ਨਹੀ ਹੈ। ਪੰਜਾਬ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਦੇ ਹੋਏ ਬਾਦਲਾਂ ਦਾ ਪੰਥਕ ਏਜੇਂਡਾ ਜਿਸਨੂੰ ਹਰ ਚੋਣਾਂ ਦੇ ਸਮੇਂ ਅੱਗੇ ਲਿਆ ਕੇ ਸੂਬੇ ਦੀ ਜਨਤਾ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਮੁੱਖ ਮੰਤਰੀ ਪ੫ਕਾਸ਼ ਸਿੰਘ ਬਾਦਲ ਕਰਦੇ ਹਨ। ਕੈਪਟਨ ਨੇ ਕਿਹਾ ਕਿ ਪੰਜਾਬ ਪੁਲਸ ਕੋਲ ਜੋ ਬੁਲੇਟ ਪਰੂਫ਼ ਜੈਕਟ ਹੈ ਉਹ ਬਹੁਤ ਹਲਕੀ ਕੁਆਲਟੀ ਦੀਆਂ ਹਨ, ਜਿਨ੍ਹਾਂ 'ਚ 9 ਐਮਐਮ ਦੀ ਗੋਲੀ ਵੀ ਪਾਰ ਕਰ ਜਾਂਦੀ ਹੈ। ਗ੫ਹਿ ਵਿਭਾਗ ਅਤੇ ਬਾਦਲ ਸਰਕਾਰ ਨੂੰ ਇਸਦੀ ਸਮੀਖਿਆ ਕਰਣੀ ਚਾਹੀਦੀ ਹੈ ¢ ਕੈਪਟਨ ਨੇ ਕਿਹਾ ਕਿ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਸ਼ਹੀਦ ਐਸਪੀ ਬਲਜੀਤ ਸਿੰਘ ਦੇ ਬੇਟੇ ਨੂੰ ਸਿੱਧੇ ਡੀਐਸਪੀ ਭਰਤੀ ਕਰਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਮੁੱਖ ਮੰਤਰੀ ਹੁੰਦੇ ਤਾਂ ਅਫਸੋਸ ਕਰਨ ਆਉਂਦੇ ਵਕਤ ਹੀ ਬੇਟੇ ਨੂੰ ਨਿਯੁਕਤੀ ਪੱਤਰ ਦੇ ਕੇ ਜਾਂਦੇ ¢ ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਨੂੰ ਪਰਿਵਾਰ ਦੀਆਂ ਤਮਾਮ ਮੰਗਾਂ ਨੂੰ ਫੌਰੀ ਤੌਰ 'ਤੇ ਪੂਰੀ ਕਰਣਾ ਚਾਹੀਦਾ ਹੈ ਤਾਂਕਿ ਸ਼ਹੀਦਾਂ ਦੇ ਪ੫ਤੀ ਸਨਮਾਨ ਵੱਧਦਾ ਰਹੇ।
ਡਰੱਗ ਤਸਕਰ ਜਗਦੀਸ਼ ਭੋਲਾ ਮਾਮਲੇ 'ਚ ਸ਼ਹੀਦ ਹੋਏ ਏਐਸਆਈ ਗੁਰਦੇਵ ਸਿੰਘ ਦੇ ਪਰਿਵਾਰ ਨੂੰ ਅੱਜ ਤਕ ਨੌਕਰੀ ਨਾ ਦਿੱਤੇ ਜਾਣ ਸਬੰਧੀ ਪੁੱਛਣ 'ਤੇ ਕੈਪਟਨ ਨੇ ਕਿਹਾ ਕਿ ਇਹ ਤਾਂ ਸਰਕਾਰ ਦੀ ਲੇਟ ਲਤੀਫੀ ਦਾ ਨਤੀਜਾ ਹੈ ਅਤੇ ਇਹ ਸਰਕਾਰ ਲਈ ਬੇਹੱਦ ਸ਼ਰਮ ਦੀ ਗੱਲ ਹੀ ਨਹੀਂ ਬਲਕਿ ਇਹ ਸ਼ਹਾਦਤ ਦੀ ਬੇਇੱਜ਼ਤੀ ਵੀ ਹੈ। ਕੈਪਟਨ ਨੇ ਕਿਹਾ ਕਿ ਪਾਕਿਸਤਾਨ ਦਾ ਆਰਮੀ ਚੀਫ ਇਕ ਬਹੁਤ ਹੀ ਬਹਾਦੁਰ ਪਰਿਵਾਰ ਨਾਲ ਤਾਲੁਕ ਰੱਖਦਾ ਹੈ ਪਰ ਦੀਨਾਨਗਰ ਦੀ ਅਜਿਹੀ ਮਾੜੀ ਕਾਰਗੁਜ਼ਾਰੀ ਬਹਾਦੁਰ ਸੈਨਾਪਤੀ ਨੂੰ ਸ਼ੋਭਾ ਨਹੀ ਦਿੰਦੀ।
ਉਨ੍ਹਾਂ ਪੰਜਾਬ ਪੁਲਸ ਨੂੰ ਸਫਲ ਅਪ੫ੇਸ਼ਨ ਲਈ ਵਧਾਈ ਦਿੰਦਿਆਂ ਐਸਪੀ ਬਲਜੀਤ ਸਿੰਘ ਸਮੇਤ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਸੂਬੇ ਦੇ ਗ੫ਹਿ ਵਿਭਾਗ ਵੀ ਸੰਭਾਲਣ ਵਾਲੇ ਸੁਖਬੀਰ ਬਾਦਲ ਦੀ ਨਿਖੇਧੀ ਕਰਦਿਆਂ ਕੈਪਟਨ ਅਮਰਿੰਦਰ ਨੇ ਅਫਸੋਸ ਪ੫ਗਟਾਇਆ ਕਿ ਸੁਖਬੀਰ ਨੂੰ ਕੋਈ ਚਿੰਤਾ ਨਹੀਂ ਹੈ ਤੇ ਉਨ੍ਹਾਂ ਨੇ ਆਪਣਾ ਦੌਰਾ ਘਟਾ ਕੇ ਵਾਪਸ ਪਰਤਣਾ ਜ਼ਰੂਰੀ ਨਹੀਂ ਸਮਿਝਆ। ਜਦਕਿ ਇਸ ਸਥਾਨ 'ਤੇ ਕੋਈ ਵੀ ਜ਼ਿੰਮੇਵਾਰ ਵਿਅਕਤੀ ਸੂਚਨਾ ਮਿਲਦਿਆਂ ਹੀ ਤੁਰੰਤ ਵਾਪਸ ਪਰਤ ਆਵੇਗਾ। ਇਸ ਮੌਕੇ ਧਰਮਵੀਰ ਅਗਨੀਹੋਤਰੀ, ਲਾਡੀ ਸ਼ੇਰੋਵਾਲੀਆ, ਸੁਰਿੰਦਰਪਾਲ ਸਿੰਘ ਖਾਲਸਾ, ਪਵਨ ਅਗਰਵਾਲ, ਆਰਕੀਟੇਕਟ ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।