ਹਾਈ ਸਕੂਲ ਵਿਧਾਤੇ 'ਚ ਡੇਂਗੂ ਜਾਗਰੂਕਤਾ ਕੈਂਪ ਲਾਇਆ
ਫੋਟੋ-18-ਬੀਐਨਐਲ-ਪੀ-9
ਕੈਪਸ਼ਨ : ਸਿਹਤ ਵਿਭਾਗ ਦੇ ਐੱਸਆਈ ਜਗਦੇਵ ਸਿੰਘ ਵਿਦਿਆਰਥੀਆਂ ਨੰੂ ਜਾਣਕਾਰੀ ਦਿੰਦੇ ਹੋਏ।
ਪੱਤਰ ਪੇ੫ਰਕ, ਸ਼ਹਿਣਾ : ਸਿਵਲ ਸਰਜਨ ਬਰਨਾਲਾ ਡਾ ਕੌਸ਼ਲ ਸਿੰੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਹਾਈ ਸਕੂਲ ਵਿਧਾਤੇ ਵਿਖੇ ਵਿਦਿਆਰਥੀਆਂ ਨੰੂ ਸਿਹਤ ਵਿਭਾਗ ਵੱਲੋਂ ਡੇਂਗੂ ਜਾਗਰੂਕਤਾ ਕੈਂਪ ਲਗਾ ਕੇ ਜਾਗਰੂਕ ਕੀਤਾ ਗਿਆ। ਇਸ ਕੈਂਪ 'ਚ ਸਿਹਤ ਵਿਭਾਗ ਦੇ ਐੱਸਆਈ ਜਗਦੇਵ ਸਿੰਘ ਨੇ ਕਿਹਾ ਕਿ ਡੇਂਗੂ ਫੈਲਾਉਣ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ। ਇਸ ਲਈ ਅਜਿਹੇ ਕੱਪੜੇ ਪਹਿਨੋ, ਜਿਸ ਨਾਲ ਪੂਰਾ ਸਰੀਰ ਢਕਿਆ ਹੋਵੇ ਅਤੇ ਬੁਖਾਰ ਵਾਲਾ ਮਰੀਜ਼ ਘਰ ਅਤੇ ਹਸਪਤਾਲ ਵਿਚ ਮੱਛਰਦਾਨੀ ਦੀ ਵਰਤੋਂ ਕਰੇ ਤਾਂ ਜੋ ਡੇਂਗੂ ਇਕ ਮਰੀਜ਼ ਤੋਂ ਦੂਸਰੇ ਮਰੀਜ਼ ਨੂੰ ਮੱਛਰ ਰਾਹੀਂ ਨਾ ਫੈਲ ਸਕੇ। ਉਨ੍ਹਾਂ ਨੇ ਕਿਹਾ ਕਿ ਡੇਂਗੂ ਇਕ ਵਾਇਰਲ ਬਿਮਾਰੀ ਹੈ, ਜੋ ਕਿ ਏਡੀਜ਼ ਏਜੀਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਹੁੰਦੀ ਹੈ। ਨਿਸ਼ਾ ਰਾਣੀ ਫਾਰਮਾਸਿਸਟ, ਮਿੱਠੂ ਸਿੰਘ ਸਿਹਤ ਵਰਕਰ ਅਤੇ ਪ੫ੀਤਮ ਸਿੰਘ ਸਿਹਤ ਵਰਕਰ ਨੇ ਕਿਹਾ ਕਿ ਇਹ ਬਿਮਾਰੀ ਮੱਛਰ ਦੇ ਕੱਟਣ ਦੇ ਪੰਜ ਤੋਂ ਛੇ ਦਿਨਾਂ ਦੇ ਬਾਅਦ ਵਿਅਕਤੀ 'ਚ ਫੈਲਦੀ ਹੈ। ਉਨ੍ਹਾਂ ਕਿਹਾ ਕਿ ਇਹ ਦੋ ਰੂਪਾਂ 'ਚ ਹੁੰਦਾ ਹੈ, ਪਹਿਲੀ ਅਵਸਥਾ ਸਾਧਾਰਣ ਡੇਂਗੂ ਬੁਖਾਰ ਹੈ, ਜਿਸਨੂੰ ਹੱਡ ਤੋੜ ਬੁਖਾਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਡੇਂਗੂ ਦੀ ਦੂਜੀ ਅਵਸਥਾ ਹੈ ਮ੫ੇਜਿਕ ਬੁਖਾਰ ਹੈ ਜੋ ਕਿ ਜਾਨਲੇਵਾ ਹੁੰਦਾ ਹੈ ਅਤੇ ਇਹ ਬਾਰਿਸ਼ ਦੇ ਮੌਸਮ ਤੋਂ ਬਾਅਦ ਹੋਣ ਵਾਲੀ ਆਮ ਬਿਮਾਰੀ ਹੈ। ਇਸ ਮੌਕੇ ਗੁਰਪ੫ੀਤ ਕੌਰ ਏਐੱਨਐੱਮ, ਚੰਦਰ ਰੇਖਾ ਏਐੱਨਐੱਮ, ਡਾ. ਨਵਨੀਤ ਬਾਂਸਲ ਏਐੱਮਓ ਆਦਿ ਹਾਜ਼ਰ ਸਨ।