ਪੱਤਰ ਪ੫ੇਰਕ, ਪਾਤੜਾਂ : ਪਿੰਡਾਂ ਅੰਦਰ ਐਸਸੀ ਕੋਟੇ ਦੀ ਜ਼ਮੀਨ ਪ੫ਾਪਤੀ ਨੂੰ ਲੈ ਕੇ ਜ਼ਮੀਨ ਪ੫ਾਪਤੀ ਸੰਘਰਸ਼ ਕਮੇਟੀ, ਪੇਂੂਡ ਮਜ਼ਦੂਰ ਯੂਨੀਅਨ, ਕਿਰਤੀ ਕਿਸਾਨ ਯੂਨੀਅਨ ਵਲੋਂ ਸੂਬਾ ਪੱਧਰੀ ਸੱਦੇ ਮੁਤਾਬਕ 20 ਜੁਲਾਈ ਨੂੰ ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਦਾ ਿਘਰਾਓ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤਿਆਰੀ ਸਬੰਧੀ ਨੇੜਲੇ ਪਿੰਡ ਚੁਨਾਗਰਾ ਵਿਖੇ ਮਜ਼ਦੂਰਾਂ ਦੀ ਧਰਮਸ਼ਾਲਾ ਵਿਚ ਜ਼ਮੀਨ ਪ੫ਾਪਤੀ ਸੰਘਰਸ਼ ਕਮੇਟੀ ਵੱਲੋਂ ਇਕ ਭਰਵੀਂ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਲਹਿਰਾਗਾਗਾ ਦੇ ਪ੫ਧਾਨ ਬਲਵਿੰਦਰ ਸਿੰਘ ਜਲੂਰ ਨੇ ਕਿਹਾ ਕਿ ਹਰ ਇਕ ਪਿੰਡ ਅੰਦਰ ਜ਼ਮੀਨ ਵਿਚੋਂ ਬਣਦਾ ਤੀਸਰਾ ਹਿੱਸਾ ਪੱਕੇ ਤੌਰ 'ਤੇ ਮਜਦੂਰਾਂ ਨੂੰ ਦਿਤਾ ਜਾਵੇ ਅਤੇ ਦਸ-ਦਸ ਮਰਲੇ ਦੇ ਪਲਾਟ ਕੱਟਣ ਤੋਂ ਇਲਾਵਾ ਨਜੂਲ ਸੁਸਾਇਟੀ ਦੀਆਂ ਜ਼ਮੀਨਾਂ ਨੂੰ ਕਾਸ਼ਤਕਾਰਾਂ ਦੇ ਨਾਮ ਕੀਤਾ ਜਾਵੇ। ਕਾਮਰੇਡ ਰਾਮ ਚੰਦ ਚੁਨਾਗਰਾ ਨੇ ਕਿਹਾ ਕਿ ਛੋਟੇ ਕਿਸਾਨਾਂ ਅਤੇ ਮਜਦੂਰਾਂ ਦੀ ਗਿਣਤੀ 85 ਫੀਸਦੀ ਬਣਦੀ ਹੈ। ਪਰ ਪੰਜਾਬ ਸਰਕਾਰ ਵਲੋਂ ਇਸ ਵਰਗ ਵੱਲ ਕੋਈ ਧਿਆਨ ਨਹੀ ਦਿੱਤਾ ਜਾ ਰਿਹਾ। ਜਿਸ ਕਰਕੇ ਡਿਪਟੀ ਕਮਿਸਨਰ ਦਫਤਰਾਂ ਦਾ ਿਘਰਾਓ ਕਰਕੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੰੁਚਦੀ ਕੀਤੀ ਜਾਵੇਗੀ। ਇਸ ਮੌਕੇ ਗੁਰਦਾਸ ਸਿੰਘ ਜਲੂਰ, ਸੋਨੀ ਸਿੰਘ ਜਲੂਰ, ਹਰਪ੫ੀਤ ਸਿੰਘ, ਮੱਘਰ ਸਿੰਘ, ਕੁਲਦੀਪ ਸਿੰਘ, ਲਖਵੀਰ ਸਿੰਘ ਆਦਿ ਹਾਜ਼ਰ ਸਨ।
↧