-ਤਿੰਨ ਹੋਰ ਿਯਕਟਰਾਂ ਨੂੰ ਵੀ ਮਿਲਿਆ ਇਹ ਸਨਮਾਨ
ਦੁਬਈ (ਪੀਟੀਆਈ) : ਸ੍ਰੀਲੰਕਾ ਦੇ ਮਹਾਨ ਸਪਿੰਨਰ ਮੁਥਈਆ ਮੁਰਲੀਧਰਨ ਅਤੇ ਤਿੰਨ ਹੋਰਾਂ ਨੂੰ ਅੰਤਰਰਾਸ਼ਟਰੀ ਿਯਕਟ ਕੌਂਸਲ (ਆਈਸੀਸੀ) ਨੇ ਇਸ ਸਾਲ ਹਾਲ ਆਫ ਫੇਮ 'ਚ ਸ਼ਾਮਲ ਕੀਤਾ ਹੈ। ਆਈਸੀਸੀ ਨੇ ਇਕ ਬਿਆਨ 'ਚ ਕਿਹਾ ਕਿ ਮੁਥਈਆ ਮੁਰਲੀਧਰਨ, ਕਾਰੇਨ ਰੋਲਟਨ, ਆਰਥਰ ਮੌਰਿਸ ਅਤੇ ਜਾਰਜ ਲੋਮੈਨ ਨੂੰ ਇਸ ਸਾਲ ਦੇ ਆਖ਼ਰ 'ਚ ਇਹ ਸਨਮਾਨ ਦਿੱਤਾ ਜਾਵੇਗਾ। ਇਨ੍ਹਾਂ ਚਾਰਾਂ ਨੂੰ ਆਈਸੀਸੀ ਿਯਕਟ ਹਾਲ ਆਫ ਫੇਮਰਜ਼ ਅਤੇ ਮੀਡੀਆ ਨੇ ਚੁਣਿਆ। ਉਨ੍ਹਾਂ ਨੂੰ ਖੇਡਾਂ 'ਚ ਉਨ੍ਹਾਂ ਦੇ ਯੋਗਦਾਨ ਲਈ ਹਾਲ ਆਫ ਫੇਮ ਕੈਪ ਦਿੱਤੀ ਜਾਵੇਗੀ। ਵਿਸ਼ਵ ਕੱਪ 2011 ਤੋਂ ਬਾਅਦ ਅੰਤਰਰਾਸ਼ਟਰੀ ਿਯਕਟ ਨੂੰ ਅਲਵਿਦਾ ਕਹਿਣ ਵਾਲੇ ਮੁਰਲੀਧਰਨ ਨੇ ਟੈਸਟ 'ਚ 800, ਇਕ ਦਿਨਾਂ 'ਚ 534 ਅਤੇ ਟੀ-20 'ਚ 13 ਵਿਕਟਾਂ ਹਾਸਲ ਕੀਤੀਆਂ ਹਨ। ਉਂਨੀਵੀ ਸਦੀ ਦੇ ਆਖ਼ਰ 'ਚ ਸਵਿੰਗ ਗੇਂਦਬਾਜ਼ੀ ਦੇ ਸ਼ਾਨਦਾਰ ਖਿਡਾਰੀ ਲੋਮੈਨ ਇਹ ਉਪਲੱਬਧੀ ਹਾਸਲ ਕਰਨ ਵਾਲੇ ਇੰਗਲੈਂਡ ਦੇ 27ਵੇਂ ਿਯਕਟਰ ਹਨ। ਉਨ੍ਹਾਂ ਦਾ 1901 'ਚ ਸਿਰਫ਼ 36 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਸੀ। ਪੰਜਵੇਂ ਅਤੇ ਛੇਵੇਂ ਦਹਾਕੇ ਦੇ ਖੱਬੂ ਬੱਲੇਬਾਜ਼ ਮੌਰਿਸ ਇਹ ਸਨਮਾਨ ਹਾਸਲ ਕਰਨ ਵਾਲੇ 22ਵੇਂ ਆਸਟ੫ੇਲੀਆਈ ਿਯਕਟਰ ਹਨ। ਉਨ੍ਹਾਂ ਨੇ 162 ਪਹਿਲੇ ਦਰਜੇ ਦੇ ਮੈਚਾਂ 'ਚ 12614 ਦੌੜਾਂ ਬਣਾਈਆਂ। ਰੋਲਟਨ ਆਸਟ੫ੇਲੀਆ ਦੀ ਤੀਜੀ ਅਤੇ ਕੁਲ ਛੇਵੀਂ ਮਹਿਲਾ ਿਯਕਟਰ ਹੈ ਜਿਨ੍ਹਾਂ ਨੂੰ ਇਹ ਸਨਮਾਨ ਮਿਲਿਆ।