ਜਲੰਧਰ (ਜੇਐੱਨਐੱਨ) : ਸ਼ਹਿਰ 'ਚ ਮੋਬਾਈਲ ਫੋਨ 'ਤੇ ਗੱਲ ਕਰਨ ਵਾਲੇ ਲੋਕਾਂ ਦੇ ਫੋਨ ਖੋਹਣ ਵਾਲੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਗਿ੍ਰਫ਼ਤਾਰ ਕੀਤਾ ਹੈ। ਦੋਵਾਂ ਨੇ ਇਕ ਦਿਨ ਪਹਿਲਾਂ ਵੀ ਦਿਆਨੰਦ ਚੌਕ 'ਚ ਵਾਰਦਾਤ ਕੀਤੀ ਸੀ। ਪੁਲਿਸ ਨੇ ਦੋਵਾਂ ਕੋਲੋਂ ਛੇ ਮੋਬਾਈਲ ਬਰਾਮਦ ਕੀਤੇ ਹਨ। ਏਸੀਪੀ ਮਾਡਲ ਟਾਊਨ ਕਰਨਵੀਰ ਸਿੰਘ ਤੇ ਐੱਸਐੱਚਓ ਨਿਰਮਲ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ 'ਚ ਗੋਪਾਲ ਨਗਰ ਦਿਲੀਪ ਕੁਮਾਰ ਉਰਫ ਹੈਪੀ ਤੇ ਕਵੀ ਚੌਧਰੀ ਹੈ। ਦੋਵਾਂ ਨੇ 8 ਅਗਸਤ ਨੂੰ ਦਿਆਨੰਦ ਚੌਕ ਨੇੜੇ ਇਕ ਨੌਜਵਾਨ ਦਾ ਮੋਬਾਈਲ ਖੋਹਿਆ ਸੀ। ਮਾਮਲੇ 'ਚ ਇਕ ਅਣਪਛਾਤੇ ਵਿਅਕਤੀ ਨੇ ਜਾਣਕਾਰੀ ਦਿੱਤੀ। ਜਿਸ 'ਚ ਪੁਲਿਸ ਨੇ ਦਿਆਨੰਦ ਚੌਕ 'ਚ ਲੱਗੇ ਸੀਸੀਟੀਵੀ ਕੈਮਰੇ 'ਚੋਂ ਦੋਵਾਂ ਦੇ ਚਿਹਰੇ ਕੱਢ ਲਏ। ਮੰਗਲਵਾਰ ਪੁਲਸ ਨੇ ਦਿਆਨੰਦ ਚੌਕ 'ਤੇ ਨਾਕਾ ਲਗਾਇਆ ਸੀ। ਨਾਕੇ ਦੌਰਾਨ ਉਕਤ ਦੋਵੇਂ ਨੌਜਵਾਨ ਸਾਹਮਣਿਓਂ ਨਿਕਲੇ। ਪੁਲਿਸ ਨੇ ਪਛਾਣ ਕੇ ਉਨ੍ਹਾਂ ਨੂੰ ਰੋਕ ਲਿਆ। ਇਸ ਦੌਰਾਨ ਦੋਵਾਂ ਨੇ ਦੌੜਣ ਦੀ ਵੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਦੋਵਾਂ ਨੂੰ ਗਿ੍ਰਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਦੋਵਾਂ ਨੇ ਦੱਸਿਆ ਕਿ ਉਹ ਅਕਸਰ ਮੋਟਰਸਾਈਕਲ 'ਤੇ ਜਾਂਦੇ ਹੋਏ ਪੈਦਲ ਜਾਣ ਵਾਲਿਆਂ ਦੇ ਮੋਬਾਈਲ ਖੋਹ ਲੈਂਦੇ ਸਨ। ਦੋਵਾਂ ਖ਼ਿਲਾਫ਼ ਭਾਰਗਵ ਕੈਂਪ ਤੇ ਥਾਣਾ ਇਕ 'ਚ ਲੁੱਟ ਦਾ ਮਾਮਲਾ ਦਰਜ ਹੈ। ਦੋਵਾਂ ਨੂੰ ਕੋਰਟ 'ਚ ਪੇਸ਼ ਕਰਕੇ ਵਾਰਦਾਤਾਂ ਦੇ ਖੁਲਾਸੇ ਲਈ ਦੋ ਦਿਨਾਂ ਦਾ ਰਿਮਾਂਡ ਲਿਆ ਹੈ।
↧