ਜਲੰਧਰ (ਜੇਐੱਨਐੱਨ) : ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਸ਼ਹਿਰੀ ਨੌਜਵਾਨਾਂ ਲਈ ਕੇਂਦਰ ਸਰਕਾਰ ਦੀ ਪੰਡਤ ਦੀਨ ਦਿਆਲ ਅੰਤਰ ਯੋਧਾ ਸਕੀਮ ਜਲੰਧਰ 'ਚ ਲਾਂਚ ਕੀਤੀ ਗਈ ਹੈ। ਸਕੀਮ ਤਹਿਤ ਮੌਜੂਦਾ ਟਰੇਡ ਨਾਲ ਸਬੰਧਤ ਪੰਜ ਕੋਰਸ ਮੁਫਤ ਕਰਵਾਏ ਜਾਣਗੇ। ਕੋਰਸ ਦਾ ਸਮਾਂ ਤਿੰਨ ਮਹੀਨੇ ਦਾ ਹੋਵੇਗਾ, ਜਿਸ ਦੇ ਬਿਨੈਕਾਰਾਂ ਕੋਲੋਂ ਕੋਈ ਪੈਸਾ ਨਹੀਂ ਲਿਆ ਜਾਵੇਗਾ। ਤਿੰਨ ਮਹੀਨੇ ਦੇ ਕੋਰਸ ਤੋਂ ਬਾਅਦ ਨੌਜਵਾਨਾਂ ਨੂੰ ਆਪਣਾ ਕੰਮ ਖੋਲਣ ਲਈ ਬੈਂਕ ਤੋਂ ਕਰਜ਼ਾ ਵੀ ਦਵਾਇਆ ਜਾਵੇਗਾ। ਕੇਂਦਰ ਸਰਕਾਰ ਦੇ ਸਹਿਯੋਗ ਨਾਲ ਪੰਜਾਬ ਸੂਬਾ ਸ਼ਹਿਰੀ ਰੁਜ਼ਗਾਰ ਮਿਸ਼ਨ ਮਿਲ ਕੇ ਇਹ ਪ੍ਰਾਜੈਕਟ ਚਲਾ ਰਹੇ ਹਨ। ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਤਹਿਤ ਸਰਕਾਰ ਨੇ ਆਈ-ਸੈੱਟ ਕੰਪਨੀ ਨਾਲ ਕਰਾਰ ਕੀਤਾ ਹੈ। ਮੰਗਲਵਾਰ ਨੂੰ ਇਸ ਪ੍ਰਾਜੈਕਟ ਤਹਿਤ ਪਹਿਲਾ ਬੈਚ ਦੀ ਸਿਖਲਾਈ ਸ਼ੁਰੂ ਕੀਤੀ ਗਈ। ਪ੍ਰਾਜੈਕਟ ਲਾਗੂ ਕਰਨ ਲਈ ਨਗਰ ਨਿਗਮ ਨੂੰ ਨੋਡਲ ਏਜੰਸੀ ਬਣਾਇਆ ਗਿਆ ਹੈ। ਨਿਗਮ ਦੇ ਜੁਆਇੰਟ ਕਮਿਸ਼ਨਰ ਰਾਜੀਵ ਵਰਮਾ ਨੇ ਕਿਹਾ ਕਿ ਜਿਸ ਵਿਅਕਤੀ ਦੀ ਉਮਰ 18 ਤੋਂ 35 ਸਾਲ ਵਿਚਕਾਰ ਹੈ ਤੇ ਬੀਪੀਐੱਲ ਕਾਰਡ ਧਾਰਕ ਹੈ, ਇਸ ਸਕੀਮ ਤਹਿਤ ਫਾਰਮ ਭਰ ਕੇ ਉਨ੍ਹਾਂ ਨੂੰ ਦੇ ਸਕਦੇ ਹਨ।
ਇਹ ਪੁੰਜ ਕੋਰਸ ਹੋਣਗੇ ਮੁਹੱਈਆ
1- ਮਸ਼ੀਨਿੰਗ ਅਸਿਸਟੈਂਟ
2- ਡੀਟੀਐੱਚ ਸੈਟਟਾਪ ਬਾਕਸ ਰਿਪੇਅਰ ਐਂਡ ਸਰਵਿਸ ਟੈਕਨੀਸ਼ੀਅਨ
3- ਮਿਊਚੂਅਲ ਫੰਡ ਏਜੰਟ
4- ਫੀਲਡ ਟੈਕਨੀਸ਼ੀਅਨ ਐਂਡ ਕੰਪਿਊਟਿੰਗ
5- ਟਰੈਵਲ ਕੰਸਲਟੈਂਟ।