ਜੇਐੱਨਐੱਨ, ਲੁਧਿਆਣਾ : ਬੀਆਰਐੱਸ ਨਗਰ ਇਲਾਕੇ 'ਚ ਸਥਿਤ ਸਬਜ਼ੀ ਮੰਡੀ 'ਚ ਦੋ ਧਿਰਾਂ 'ਚ ਖ਼ੂਨੀ ਟਕਰਾਅ ਹੋ ਗਿਆ, ਜਿਸ ਕਾਰਨ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਮੌਕੇ 'ਤੇ ਪੁੱਜੀ ਪੁਲਿਸ ਦੋਵਾਂ ਧਿਰਾਂ ਨੂੰ ਥਾਣੇ ਲੈ ਆਈ, ਜਿਥੇ ਉਨ੍ਹਾਂ 'ਚ ਸਮਝੌਤਾ ਹੋ ਗਿਆ।
ਜਾਣਕਾਰੀ ਮੁਤਾਬਕ ਸਬਜ਼ੀ ਦੀ ਰੇਹੜੀ ਲਗਾਉਣ ਕਾਰਨ ਝਗੜਾ ਹੋਇਆ, ਜਿਸ 'ਚ ਇਕ ਧਿਰ ਮੰਡੀ ਬੰਦ ਕਰਵਾਉਣ ਤੇ ਦੂਜਾ ਖੁੱਲ੍ਹਵਾਉਣ ਦੇ ਹੱਕ 'ਚ ਸੀ। ਇਸ ਕਾਰਨ ਪਹਿਲਾਂ ਦੋਵਾਂ ਧਿਰਾਂ 'ਚ ਬਹਿਸ ਸ਼ੁਰੂ ਹੋ ਗਈ ਤੇ ਫਿਰ ਤਲਵਾਰਾਂ ਚੱਲੀਆਂ। ਇਸ ਝਗੜੇ 'ਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਉਧਰ, ਥਾਣਾ ਸਰਾਭਾ ਨਗਰ ਇੰਚਾਰਜ ਸਤਵੰਤ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ 'ਚ ਸਬਜ਼ੀ ਮੰਡੀ ਲਗਾਉਣ ਕਾਰਨ ਝਗੜਾ ਹੋਇਆ ਸੀ। ਬਾਅਦ 'ਚ ਦੋਵਾਂ ਧਿਰਾਂ 'ਚ ਸਮਝੌਤਾ ਹੋ ਗਿਆ।