ਮਾਂਗਟ ਬੇਗੋਵਾਲ, ਦੋਰਾਹਾ : ਸੋਮਵਾਰ ਸਵੇਰੇ 7 ਵਜੇ ਇਕ ਕਾਰ ਦੇ ਸੜਕ ਵਿਚਕਾਰ ਖੜ੍ਹੇ ਟੈਂਪੂ 'ਚ ਵੱਜਣ ਕਾਰਨ ਹਾਦਸੇ 'ਚ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਪੁਲਿਸ ਸੂਤਰਾਂ ਮੁਤਾਬਕ, ਛੁਵੀਨੀਤ ਤੇ੫ਹਨ ਪੁੱਤਰ ਧਰਮਪਾਲ ਤੇ੫ਹਨ ਨਿਵਾਸੀ ਨਵੀਂ ਦਿੱਲੀ ਕਾਰ ਚਲਾ ਰਿਹਾ ਸੀ, ਜੋ ਕਿ ਜਲੰਧਰ ਤੋਂ ਕਿਸੇ ਸਮਾਗਮ 'ਚ ਸ਼ਿਰਕਤ ਕਰਨ ਤੋਂ ਬਾਅਦ ਵਾਪਸ ਨਵੀਂ ਦਿੱਲੀ ਜਾ ਰਹੇ ਸਨ। ਛੁਵੀਨੀਤ ਨਾਲ ਕਾਰ ਦੀ ਅਗਲੀ ਸੀਟ 'ਤੇ ਖੱਬੇ ਪਾਸੇ ਰਾਹੁਲ ਖੋਸਲਾ ਪੁੱਤਰ ਜੇਪੀ ਖੋਸਲਾ ਨਿਵਾਸੀ ਮੋਤੀ ਬਾਗ ਨਵੀਂ ਦਿੱਲੀ, ਪਿਛਲੀ ਸੀਟ 'ਤੇ ਕਾਰ ਚਾਲਕ ਛੁਵੀਨੀਤ ਤ੫ੇਹਨ ਦੀ ਪਤਨੀ ਰੀਤੂ ਤ੫ੇਹਨ, ਉਸ ਦਾ 12 ਸਾਲਾਂ ਦਾ ਲੜਕਾ ਹਿਮਾਂਗ ਤ੫ੇਹਨ ਤੇ ਨਾਲ ਹੀ ਰਾਹੁਲ ਖੋਸਲਾ ਦੀ ਪਤਨੀ ਸਪਨਾ ਖੋਸਲਾ ਬੈਠੇ ਹੋਏ ਸਨ।
;ਮਨੋਜ ਕੁਮਾਰ ਪੁਰੀ ਪੁੱਤਰ ਜਤਿੰਦਰ ਕੁਮਾਰ ਪੁਰੀ ਨਿਵਾਸੀ ਨਵੀਂ ਦਿੱਲੀ ਨੇ ਪੁਲਿਸ ਨੂੰ ਲਿਖਾਏ ਬਿਆਨਾਂ 'ਚ ਦੱਸਿਆ ਕਿ ਉਸ ਦਾ ਆਪਣਾ ਨਿੱਜੀ ਕਾਰੋਬਾਰ ਹੈ ਅਤੇ ਉਹ ਆਪਣੀ ਅੌਡੀ ਕਾਰ ਰਾਹੀਂ ਆਪਣੇ ਪਰਿਵਾਰ ਸਮੇਤ ਜਲੰਧਰ ਤੋਂ ਨਵੀਂ ਦਿੱਲੀ ਨੂੰ ਜਾ ਰਹੇ ਸਨ। ਉਕਤ ਘਟਨਾ 'ਚ ਮਾਰੇ ਗਏ ਉਸ ਦੇ ਰਿਸ਼ਤੇਦਾਰ ਛੁਵੀਨੀਤ ਤ੫ੇਹਨ, ਉਸ ਦੀ ਪਤਨੀ, ਪੁੱਤਰ, ਰਾਹੁਲ ਖੋਸਲਾ ਤੇ ਉਸ ਦੀ ਪਤਨੀ ਉਨ੍ਹਾਂ ਤੋਂ ਅੱਗੇ ਕਾਰ 'ਚ ਜਾ ਰਹੇ ਸਨ। ਨੈਸ਼ਨਲ ਹਾਈਵੇ ਦੇ ਮੱਲੀਪੁਰ ਪੁਲ ਦੀ ਉਤਰਾਈ 'ਤੇ ਇਕ ਟੈਂਪੂ ਸੜਕ ਦੇ ਵਿਚਕਾਰ ਬਿਨਾਂ ਪਾਰਕਿੰਗ ਲਾਈਟਾਂ ਤੇ ਬਿਨਾਂ ਇੰਡੀਕੇਟਰ ਦੇ ਖੜ੍ਹਾ ਸੀ। ਇਸ ਸੜਕ ਵਿਚਕਾਰ ਖੜ੍ਹੇ ਟੈਂਪੂ ਦੇ ਪਿਛਲੇ ਪਾਸੇ ਹੇਠਾਂ ਉਸ ਦੇ ਰਿਸ਼ਤੇਦਾਰ ਛੁਵੀਨੀਤ ਤ੫ੇਹਨ ਦੀ ਕਾਰ ਜਾ ਵੜੀ। ਇਸ ਭਿਆਨਕ ਹਾਦਸੇ 'ਚ ਕਾਰ ਚਾਲਕ ਛੁਵੀਨੀਤ ਤ੫ੇਹਨ, ਉਸ ਦੀ ਪਤਨੀ ਰੀਤੂ ਤ੫ੇਹਨ ਤੇ ਰਾਹੁਲ ਖੋਸਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰਾਹੁਲ ਖੋਸਲਾ ਦੀ ਪਤਨੀ ਸਪਨਾ ਖੋਸਲਾ ਤੇ ਕਾਰ ਚਾਲਕ ਦਾ 12 ਸਾਲਾਂ ਦਾ ਲੜਕਾ ਹਿਮਾਂਗ ਤ੫ੇਹਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਅਪੋਲੋ ਹਸਪਤਾਲ ਲੁਧਿਆਣਾ ਵਿਖੇ ਦਾਖ਼ਲ ਕਰਵਾਇਆ ਗਿਆ। ਹਾਦਸੇ 'ਚ ਜ਼ਖ਼ਮੀ ਅੌਰਤ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਹਾਦਸਾ ਟੈਂਪੂ ਨੂੰ ਸੜਕ ਵਿਚਕਾਰ ਖੜ੍ਹਾ ਕਰਨ ਕਰਕੇ ਵਾਪਰਿਆ। ਘਟਨਾ ਤੋਂ ਬਾਅਦ ਟੈਂਪੂ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਦੋਰਾਹਾ ਦੇ ਐੱਸਐੱਚਓ ਰਜਨੀਸ਼ ਸੂਦ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ। ਪੁਲਿਸ ਨੇ ਟੈਂਪੂ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।