ਕੋਲਕਾਤਾ (ਆਈਏਐੱਨਐੱਸ) : ਭਾਰਤ ਤੇ ਨਿਊਜ਼ੀਲੈਂਡ ਦੀਆਂ ਕਿ੍ਰਕਟ ਟੀਮਾਂ ਸ਼ੁੱਕਰਵਾਰ ਤੋਂ ਈਡਨ ਗਾਰਡਨ ਸਟੇਡੀਅਮ 'ਚ ਸ਼ੁਰੂ ਹੋ ਰਹੇ ਦੂਜੇ ਟੈਸਟ ਲਈ ਕਾਨਪੁਰ ਤੋਂ ਕੋਲਕਾਤਾ ਪੁੱਜ ਗਈਆਂ। ਭਾਰਤ ਕਾਨਪੁਰ 'ਚ ਨਿਊਜ਼ੀਲੈਂਡ ਨੂੰ ਪਹਿਲੇ ਟੈਸਟ 'ਚ 197 ਦੌੜਾਂ ਨਾਲ ਹਰਾ ਕੇ ਤਿੰਨ ਟੈਸਟ ਮੈਚਾਂ ਦੀ ਲੜੀ 'ਚ 1-0 ਨਾਲ ਅੱਗੇ ਹੈ। ਮਹਿਮਾਨ ਟੀਮ ਨੂੰ ਆਪਣੇ ਸਪਿੰਨ ਗੇਂਦਬਾਜ਼ ਮਾਰਕ ਯੇਗ ਦੀ ਘਾਟ ਰੜਕੇਗੀ ਜੋ ਜ਼ਖ਼ਮੀ ਹੋਣ ਕਾਰਨ ਲੜੀ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੀ ਥਾਂ 'ਤੇ ਟੀਮ ਵਿਚ ਜੀਤਨ ਪਟੇਲ ਨੂੰ ਸ਼ਾਮਲ ਕੀਤਾ ਗਿਆ ਹੈ।
↧