ਹਾਕਮ ਸਿੰਘ ਧਾਲੀਵਾਲ, ਰਾਏਕੋਟ
ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ ਜਨਮ ਫਰਵਰੀ 1929 ਨੂੰ ਪਿਤਾ ਛਾਂਗਾ ਸਿੰਘ ਦੇ ਘਰ ਤੇ ਮਾਤਾ ਜਸਮੇਰ ਕੌਰ ਦੀ ਕੁੱਖੋ ਪਿੰਡ ਚੱਕ 52 ਪਾਕਿਸਤਾਨ ਵਿਖੇ ਹੋਇਆ। ਤਲਵੰਡੀ ਦਾ ਪਰਿਵਾਰ ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਆ ਵਸਿਆ ਜਿਥੇ ਤਲਵੰਡੀ ਨੇ ਆਪਣੇ ਰਾਜਸੀ ਜੀਵਨ ਦੀ ਸ਼ੁਰੂਆਤ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤੀ। ਤਲਵੰਡੀ ਲਗਾਤਾਰ 10 ਸਾਲ ਪਿੰਡ ਦੇ ਸਰਪੰਚ ਰਹੇ। ਸਾਲ 1960 'ਚ ਆਪ ਪਹਿਲੀ ਵਾਰ ਸ਼੫ੋਮਣੀ ਗੁਰਦੁਆਰਾ ਪ੫ਬੰਧਕ ਕਮੇਟੀ ਸ੍ਰੀ ਅੰਮਿ੫ਤਸਰ ਸਾਹਿਬ ਦੇ ਮੈਂਬਰ ਚੁਣੇ ਗਏ, ਜਿਸ ਉਪਰੰਤ ਤਲਵੰਡੀ ਲਗਾਤਾਰ 50 ਸਾਲ (2011 ਤਕ) ਮੈਂਬਰ ਬਣਦੇ ਰਹੇ। ਤਲਵੰਡੀ ਸਾਲ 1967 'ਚ ਪਹਿਲੀ ਵਾਰ ਹਲਕਾ ਰਾਏਕੋਟ ਤੋਂ ਵਿਧਾਇਕ ਬਣ ਕੇ ਪੰਜਾਬ ਵਿਧਾਨ ਸਭਾ 'ਚ ਪੁੱਜੇ। ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ 'ਚ 1969 ਦੌਰਾਨ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ 1970 ਦੀ ਸਰਕਾਰ 'ਚ ਕੈਬਨਿਟ ਮੰਤਰੀ ਅਹੁਦੇ 'ਤੇ ਰਹੇ। ਸਾਲ 1978 'ਚ ਤਲਵੰਡੀ ਲੋਕ ਸਭਾ ਹਲਕਾ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਬਣੇ। ਤਲਵੰਡੀ ਸਾਲ 1978 ਤੇ 1988 'ਚ ਦੋ ਵਾਰ ਸ਼੫ੋਮਣੀ ਅਕਾਲੀ ਦਲ ਦੇ ਪ੫ਧਾਨ ਚੁਣੇ ਗਏ, 1981 'ਚ ਜਥੇਦਾਰ ਤਲਵੰਡੀ ਨੇ ਕੇਂਦਰ ਸਰਕਾਰ ਵਿਰੱੁਧ ਆਨੰਦਪੁਰ ਦੇ ਮਤੇ ਦੀ ਪ੍ਰਾਪਤੀ ਲਈ ਦਿੱਲੀ 'ਚ ਲੱਗੇ ਮੋਰਚੇ ਦੀ ਅਗਵਾਈ ਕੀਤੀ, ਉਥੇ ਸ੍ਰੀ ਆਨੰਦਪੁਰ ਸਾਹਿਬ ਦਾ ਮਤਾ (ਰਾਜਾਂ ਨੂੰ ਵੱਧ ਅਧਿਕਾਰ ਦਿਵਾਉਣ ਦਾ ਮਤਾ) ਵੀ ਪੇਸ਼ ਕੀਤਾ। ਤਲਵੰਡੀ ਨੇ ਸਾਲ 1980 ਤੋਂ 86 ਤਕ ਰਾਜ ਸਭਾ 'ਚ ਪੰਜਾਬ ਦੀ ਨੁਮਾਇੰਦਗੀ ਕੀਤੀ, ਸਾਲ 2000 'ਚ ਸ਼੫ੋਮਣੀ ਗੁਰਦੁਆਰਾ ਪ੫ਬੰਧਕ ਕਮੇਟੀ, ਸ੫ੀ ਅੰਮਿ੫ਤਸਰ ਸਾਹਿਬ ਦੇ ਪ੫ਧਾਨ ਚੁਣੇ ਗਏ। ਵਰਨਣਯੋਗ ਹੈ ਕਿ ਜਥੇਦਾਰ ਤਲਵੰਡੀ ਆਪਣੇ ਰਾਜਨੀਤਿਕ ਜੀਵਨ 'ਚ ਕੋਈ ਵੀ ਚੋਣ ਨਹੀਂ ਹਾਰੇ।
ਉਨ੍ਹਾਂ ਦੇ ਦੂਜੇ ਬਰਸੀ ਸਮਾਗਮ ਸ੍ਰੀ ਅਖੰਡ ਪਾਠ ਦੇ ਭੋਗ 28 ਸਤੰਬਰ 2016 ਦਿਨ ਬੁੱਧਵਾਰ ਨੂੰ ਪਾਏ ਜਾਣਗੇ, ਜਿਸ ਉਪਰੰਤ ਬਾਅਦ ਦੁਪਿਹਰ 1 ਵਜੇ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਸ਼ਾਹੀ ਦਸਵੀਂ ਰਾਏਕੋਟ ਦੇ ਦੀਵਾਨ ਹਾਲ ਵਿਖੇ ਸ਼ਰਧਾਂਜਲੀ ਸਮਾਗਮ ਹੋਵੇਗਾ।