-ਜ਼ਖ਼ਮੀ ਲੋਕੇਸ਼ ਰਾਹੁਲ ਦੀ ਥਾਂ ਕੀਤੇ ਗਏ ਸ਼ਾਮਲ
-ਇਸ਼ਾਂਤ ਸ਼ਰਮਾ ਦੀ ਥਾਂ ਲੈਣਗੇ ਹਰਿਆਣਾ ਦੇ ਜੈਅੰਤ ਯਾਦਵ
ਕੋਲਕਾਤਾ (ਜੇਐੱਨਐੱਨ) : ਤਜਰਬੇਕਾਰ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦੀ ਦੋ ਸਾਲ ਬਾਅਦ ਟੀਮ ਇੰਡੀਆ 'ਚ ਵਾਪਸੀ ਹੋ ਗਈ ਹੈ। ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਮੈਚ ਲਈ ਟੀਮ 'ਚ ਦੋ ਤਬਦੀਲੀਆਂ ਕੀਤੀਆਂ ਗਈਆਂ ਹਨ। ਜ਼ਖ਼ਮੀ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਅਤੇ ਚਿਕਨਗੁਨੀਆ ਕਾਰਨ ਪਹਿਲਾਂ ਹੀ ਟੈਸਟ ਤੋਂ ਬਾਹਰ ਹੋਣ ਵਾਲੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ ਜਦਕਿ ਇਨ੍ਹਾਂ ਦੀ ਥਾਂ 'ਤੇ ਗੌਤਮ ਗੰਭੀਰ ਅਤੇ ਹਰਿਆਣਾ ਦੇ ਆਫ ਸਪਿੰਨਰ ਜੈਅੰਤ ਯਾਦਵ ਨੂੰ ਟੀਮ 'ਚ ਥਾਂ ਮਿਲੀ ਹੈ। ਗੰਭੀਰ ਨੇ ਆਪਣਾ ਪਿਛਲਾ ਟੈਸਟ ਅਗਸਤ, 2014 'ਚ ਭਾਰਤੀ ਟੀਮ ਦੇ ਇੰਗਲੈਂਡ ਦੌਰੇ ਸਮੇਂ ਓਵਲ 'ਚ ਖੇਡਿਆ ਸੀ। ਗੰਭੀਰ ਨੂੰ ਨਿਊਜ਼ੀਲੈਂਡ ਖ਼ਿਲਾਫ਼ ਜਾਰੀ ਘਰੇਲੂ ਟੈਸਟ ਸੀਰੀਜ਼ ਦੇ ਬਾਕੀ ਬਚੇ ਮੈਚਾਂ ਲਈ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਹਰਿਆਣਾ ਦੇ ਜੈਅੰਤ ਨੇ ਅਜੇ ਤਕ ਕੋਈ ਵੀ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ।
ਕਾਨਪੁਰ ਟੈਸਟ ਦੀ ਦੂਜੀ ਪਾਰੀ 'ਚ ਬੱਲੇਬਾਜ਼ੀ ਦੌਰਾਨ ਰਾਹੁਲ ਦੀਆਂ ਪੈਰ ਦੀਆਂ ਮਾਸਪੇਸ਼ੀਆਂ 'ਚ ਖਿਚਾਅ ਆ ਗਿਆ ਸੀ ਜਿਸ ਕਾਰਨ ਉਹ ਫੀਲਡਿੰਗ ਵੀ ਨਹੀਂ ਕਰ ਸਕੇ ਸਨ। ਗੰਭੀਰ ਨੇ ਪਿਛਲੇ ਦਿਨੀਂ ਸਮਾਪਤ ਹੋਈ ਦਲੀਪ ਟਰਾਫੀ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਟੀਮ 'ਚ ਥਾਂ ਬਣਾਉਣ ਲਈ ਦਾਅਵਾ ਪੇਸ਼ ਕੀਤਾ ਸੀ। ਟੀਮ ਦੇ ਕੋਚ ਅਨਿਲ ਕੁੰਬਲੇ ਗੰਭੀਰ ਨੂੰ ਟੀਮ 'ਚ ਥਾਂ ਦੇਣ ਦੇ ਮੂਡ 'ਚ ਸਨ ਅਤੇ ਉਨ੍ਹਾਂ ਨੇ ਹੀ ਗੰਭੀਰ ਦਾ ਨਾਂ ਅੱਗੇ ਵਧਾਇਆ ਸੀ। ਗੰਭੀਰ ਨੇ ਬੈਂਗਲੁਰੂ ਦੀ ਰਾਸ਼ਟਰੀ ਿਯਕਟ ਅਕੈਡਮੀ (ਐੱਨਸੀਏ) 'ਚ ਆਪਣਾ ਫਿਟਨੈੱਸ ਟੈਸਟ ਵੀ ਦੇ ਦਿੱਤਾ ਸੀ ਜਿਸ ਵਿਚ ਉਹ ਪਾਸ ਹੋ ਗਏ ਸਨ। ਦੂਜੇ ਪਾਸੇ ਯਾਦਵ ਨੇ ਆਸਟ੫ੇਲੀਆ 'ਏ' ਖ਼ਿਲਾਫ਼ ਆਸਟ੫ੇਲੀਆ 'ਚ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ ਅਤੇ ਦੋ ਚਾਰ ਦਿਨਾ ਟੈਸਟ ਮੈਚਾਂ 'ਚ ਸੱਤ ਵਿਕਟਾਂ ਹਾਸਲ ਕੀਤੀਆਂ ਸਨ। ਗੰਭੀਰ ਨੇ ਬਤੌਰ ਓਪਨਰ ਭਾਰਤ ਨੂੰ ਕਈ ਮੈਚਾਂ 'ਚ ਯਾਦਗਾਰ ਜਿੱਤਾਂ ਦਿਵਾਈਆਂ ਹਨ। ਉਨ੍ਹਾਂ ਨੇ ਭਾਰਤ ਲਈ 56 ਟੈਸਟ ਮੈਚਾਂ 'ਚ ਲਗਪਗ 43 ਦੀ ਅੌਸਤ ਨਾਲ 4,046 ਦੌੜਾਂ ਬਣਾਈਆਂ ਹਨ। ਉਨ੍ਹਾਂ ਦਾ ਸਰਬੋਤਮ ਸਕੋਰ 206 ਦੌੜਾਂ ਹੈ।