ਜੋਗਿੰਦਰ ਕੰਬੋਜ, ਲੁਧਿਆਣਾ : ਹਲਕਾ ਪੂਰਬੀ ਦੇ ਵੱਖ ਖੇਤਰਾਂ 'ਚ ਜਨਮ ਅਸ਼ਟਮੀ ਬੜੀ ਧੂਮਧਾਮ ਨਾਲ ਮੰਦਿਰ ਕਮੇਟੀ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਮਨਾਈ ਗਈ। ਇਸੇ ਹੀ ਤਹਿਤ ਜੈ ਸ਼ਕਤੀ ਮੰਦਿਰ ਨਿਊ ਸ਼ਕਤੀ ਨਗਰ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਰਣਜੀਤ ਸਿੰਘ ਿਢੱਲੋਂ ਤੋਂ ਇਲਾਵਾ ਜ਼ਿਲ੍ਹਾ ਜਨਰਲ ਸਕੱਤਰ ਡਾ.ਅਸ਼ਵਨੀ ਪਾਸੀ, ਬੀਸੀ ਵਿੰਗ ਹਲਕਾ ਪ੫ਧਾਨ ਮੁਖਤਿਆਰ ਸਿੰਘ ਚੀਮਾਂ ਪਹੁੰਚੇ ਅਤੇ ਪ੫ਬੰਧਕਾਂ ਨੂੰ ਇਸ ਸ਼ੁਭ ਕਾਰਜ ਦੀਆਂ ਵਧਾਈਆਂ ਦਿੱਤੀਆਂ ਤੇ ਸੰਗਤਾਂ ਨੂੰ ਜਨਮ ਅਸ਼ਟਮੀ ਦੇ ਮਹੱਤਵ ਅਤੇ ਸ਼੫ੀਕਿ੫ਸ਼ਨ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਬੱਚਿਆਂ ਵੱਲੋਂ ਰਾਧਾ ਤੇ ਕਿ੫ਸ਼ਨ ਦੀਆਂ ਰੰਗ-ਬਿਰੰਗੀਆਂ ਪੁਸ਼ਾਕਾਂ ਪਾ ਕੇ ਵੱਖ-ਵੱਖ ਝਾਕੀਆਂ ਪੇਸ਼ ਕੀਤੀਆਂ ਗਈਆਂ, ਜੋ ਕਿ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੀਆਂ। ਪ੫ਬੰਧਕ ਕਮੇਟੀ ਤੇ ਮੰਦਿਰ ਪ੫ਧਾਨ ਿਯਸ਼ਨ ਲਾਲ ਚੋਪੜਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਵਰਿੰਦਰ ਗੋਗਨਾ, ਸੌਰਵ ਗੋਗਨਾ, ਰੋਹਿਤ ਸ਼ਰਮਾ, ਮਨਪ੫ੀਤ ਸਿੰਘ, ਸੁਨੀਲ ਮੇਹਤਾ, ਸੀਤਾ ਰਾਮ, ਸੁਸ਼ੀਲ ਕੁਮਾਰ, ਦੀਪਕ ਕੁਮਾਰ, ਗੁਰਵਿੰਦਰ ਸਿੰਘ ਗੋਲਡੀ, ਸਿਮਰਨਜੀਤ ਸਿੰਘ, ਨਿਤਿਨ ਸਿੰਘ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।
↧