ਮੋਟਗੋਮਰੀ (ਏਜੰਸੀ): ਐਕਸਪ੍ਰੈਸ ਜੈਟ ਏਅਰਲਾਈਨ ਦੀ ਇਕ ਮੁਸਲਮ ਜਹਾਜ਼ ਪ੍ਰਚਾਰਕਾ ਨੇ ਕਿਹਾ ਹੈ ਕਿ ਆਪਣੀ ਧਾਰਮਿਕ ਮਾਨਤਾਵਾਂ ਕਾਰਨ ਪਿਛਲੇ ਮਹੀਨੇ ਯਾਤਰੀਆਂ ਨੂੰ ਸ਼ਰਾਬ ਪਰੋਸਣ ਤੋਂ ਇਨਕਾਰ ਕਰਨ ਕਾਰਨ ਗਲਤ ਤਰੀਕੇ ਨਾਲ ਉਸ ਨੂੰ ਨੌਕਰੀ ਤੋਂ ਮੁਅੱਤਲ ਕੀਤਾ ਗਿਆ। ਡੈਟ੫ਾਯਟ ਦੀ ਰਹਿਣ ਵਾਲੀ ਐਕਸਪ੍ਰੈਸ ਜੈਟ ਦੀ ਜਹਾਜ਼ ਪ੍ਰਚਾਰਕਾ ਚੇਰੀ ਸਟੇਨਲੀ ਨੇ ਸਾਮਾਨ ਰੁਜ਼ਗਾਰ ਕਿਰਤ ਕਮਿਸ਼ਨ 'ਚ ਪੱਖਪਾਤ ਦੀ ਇਕ ਸ਼ਿਕਾਇਤ ਦਰਜ ਕਰਵਾਈ ਹੈ। ਜਹਾਜ਼ ਕੰਪਨੀ ਸਟੇਨਲੀ ਦੀਆਂ ਧਾਰਮਿਕ ਭਾਵਨਾਵਾਂ ਦਾ ਖ਼ਿਆਲ ਰੱਖਣ 'ਤੇ ਇਹ ਕਹਿੰਦੇ ਹੋਏ ਰਾਜੀ ਹੋਏ ਸਨ ਕਿ ਉਸ ਨੂੰ ਸ਼ਰਾਬ ਪਰੋਸਣ ਦੀ ਥਾਂ ਦੂਜਾ ਕੰਮ ਦਿੱਤਾ ਜਾਵੇਗਾ। ਅਮਰੀਕਾ-ਇਸਲਾਮ ਸਬੰਧਾਂ 'ਤੇ ਪ੍ਰੀਸ਼ਦ ਦੀ ਮਿਸ਼ੀਗਨ ਇਕਾਈ ਦੀ ਇਕ ਅਟਾਰਨੀ ਲੀਨਾ ਮਸਰੀ ਨੇ ਦੱਸਿਆ ਕਿ ਇਕ ਸਹਿਯੋਗੀ ਦੀ ਸ਼ਿਕਾਇਤ ਤੋਂ ਬਾਅਦ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮਸਰੀ ਨੇ ਦੱਸਿਆ ਕਿ ਸਟੇਨਲੀ ਨੇ ਤਕਰੀਬਨ ਤਿੰਨ ਸਾਲ ਤਕ ਜਹਾਜ਼ ਕੰਪਨੀ ਨਾਲ ਕੰਮ ਕੀਤਾ ਅਤੇ ਇਸ ਦੌਰਾਨ ਉਸ ਨੇ ਆਪਣਾ ਧਰਮ ਤਬਦੀਲ ਕੀਤਾ। ਸਟੇਨਲੀ ਨੂੰ ਜਦ ਪਤਾ ਲੱਗਿਆ ਕਿ ਸ਼ਰਾਬ ਪਰੋਸਣਾ ਉਸ ਦੀ ਧਾਰਮਿਕ ਮਾਨਤਾਵਾਂ ਖ਼ਿਲਾਫ਼ ਹੈ ਤਾਂ ਉਸ ਨੇ ਜੂਨ 'ਚ ਇਕ ਸੁਪਰਵਾਈਜ਼ਰ ਨਾਲ ਸੰਪਰਕ ਕੀਤਾ। ਸਟੇਨਲੀ ਦੀ ਸਹਿਯੋਗੀ ਨੇ ਜਦ ਸ਼ਿਕਾਇਤ ਕੀਤੀ ਸੀ ਤਾਂ ਉਦੋਂ ਉਹ ਇਕ ਸਾਲ ਲਈ ਛੱੁਟੀ 'ਤੇ ਸਨ।
↧