ਹਰਜਿੰਦਰ ਸਿੰਘ ਬੱਬੂ, ਲੋਹੀਆਂ ਖਾਸ : ਬਲਾਕ ਲੋਹੀਆਂ ਅਧੀਨ ਆਉਂਦੇ ਸਰਕਾਰੀ ਪ੫ਾਇਮਰੀ ਸਕੂਲਾਂ ਦੇ ਬੱਚਿਆਂ ਦੇ ਖੇਡ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਜਲੰਧਰ ਪ੍ਰੇਮ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਐਸਕੇ ਲਾਖਾ ਬੀਪੀਈਓ ਲੋਹੀਆਂ ਖਾਸ ਦੀ ਯੋਗ ਅਗਵਾਈ ਹੇਠ ਸਰਕਾਰੀ ਪ੫ਾਇਮਰੀ ਸਕੂਲ ਪਿੰਡ ਯੱਕੋਪੁਰ ਖੁਰਦ ਵਿਖੇ 20 ਅਕਤੂਬਰ ਤੋਂ ਸ਼ੁਰੂ ਹੋਈਆਂ ਸਨ। ਇਨ੍ਹਾਂ ਖੇਡਾਂ 'ਚ ਲੜਕੀਆਂ ਦੇ ਖੇਡ ਮੁਕਾਬਲੇ ਜਿਨ੍ਹਾਂ 'ਚ ਖੋ-ਖੋ, ਕਬੱਡੀ, ਰਿਲੇਅ ਰੇਸ, ਲੰਬੀ ਛਾਲ, ਉੱਚੀ ਛਾਲ, ਦੋੜਾਂ ਆਦਿ ਮੁਕਾਬਲੇ ਹੋਏ। ਇਨ੍ਹਾਂ ਖੇਡਾਂ ਦੇ ਸਮਾਪਤੀ ਸਮਾਰੋਹ ਤੇ ਉਚੇਚੇ ਤੌਰ 'ਤੇ ਪ੍ਰੇਮ ਕੁਮਾਰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਜਲੰਧਰ ਪਧਾਰੇ। ਉਨ੍ਹਾਂ ਨੇ ਜੇਤੂ ਟੀਮਾਂ ਨੰੂ ਇਨਾਮ ਦੀ ਵੰਡ ਕੀਤੀ। ਇਸ ਸਮਾਗਮ ਦੀ ਪ੫ਧਾਨਗੀ ਐਸਕੇ ਲਾਖਾ ਬੀਪੀਈਓ ਲੋਹੀਆ ਖਾਸ ਵੱਲੋਂ ਕੀਤੀ ਗਈ ਅਤੇ ਲਾਖਾ ਨੇ ਮੁੱਖ ਮਹਿਮਾਨ ਤੇ ਪਤਵੰਤੇ ਸੱਜਣਾਂ ਨੰੂ ਜੀ ਆਇਆਂ ਆਖਿਆ। ਇਸ ਬਲਾਕ ਪੱਧਰ ਦੀਆਂ ਖੇਡਾਂ ਦੇ ਪ੫ਬੰਧ ਦੀ ਪ੫ਸੰਸਾ ਕਰਦੇ ਹੋਏ ਪ੍ਰੇਮ ਕੁਮਾਰ ਨੇ ਕਿਹਾ ਕਿ ਪ੫ਾਇਮਰੀ ਸਕੂਲ ਦੇ ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਸਿਹਤ ਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਇਨ੍ਹਾਂ ਖੇਡਾਂ ਵਿਚ ਪਿੰਡ ਦੇ ਸਰਪੰਚ ਸੁਖਚੈਨ ਸਿੰਘ, ਮਾਸਟਰ ਸਤਨਾਮ ਸਿੰਘ ,ਬਲਵੀਰ ਕੌਰ ਤੇ ਸਮੂਹ ਮੈਂਬਰਾਂ ਸ਼ਹੀਦ ਊਧਮ ਸਿੰਘ ਸਪੋਰਟਸ਼ ਕਲੱਬ ਯੱਕੋਪੁਰ ਖੁਰਦ ਵੱਲੋਂ ਵੀ ਵਡਮੁੱਲਾ ਯੋਗਦਾਨ ਪਾਇਆ ਗਿਆ। ਖੇਡਾਂ ਨੰੂ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਸਕੂਲ ਦੇ ਹੈੱਡਟੀਚਰ ਨਿਰਮਲ ਸਿੰਘ, ਪਰਮਿੰਦਰ ਸਿੰਘ, ਬਲਵਿੰਦਰ ਕੁਮਾਰ, ਪ੫ਭਜਿੰਦਰ ਸਿੰਘ, ਅਮਰਜੀਤ ਸਿੰਘ, ਬਰਿੰਦਰਪਾਲ ਸਿੰਘ, ਜਸਪਾਲ ਸਿੰਘ, ਅਜੈਬ ਸਿੰਘ, ਸਰਬਜੀਤ ਸਿੰਘ, ਵਿਜੈ ਕੁਮਾਰ ਚੌਹਾਨ, ਇੰਦਰਜੀਤ ਸਿੰਘ, ਜਸਵੀਰ ਸਿੰਘ ਚੌਹਾਨ, ਸੁੱਖਵਿੰਦਰ ਸਿੰਘ, ਰਾਮ ਲੁਭਾਇਆ, ਰਵਿੰਦਰ ਸਿੰਘ, ਸੁਰਿੰਦਰ ਕੌਰ, ਰਵਿੰਦਰ ਕੌਰ, ਰਾਜਬੀਰ ਕੌਰ, ਅਨੀਤਾ ਕੱਕੜ, ਅਨੀਤਾ ਕਪੂਰ, ਸਿਮੀ ਸੁਖੀਜਾ, ਰੇਨੂ ਸ਼ਰਮਾ ਵੱਲੋਂ ਸਹਿਯੋਗ ਦਿੱਤਾ ਗਿਆ। ਇਨ੍ਹਾਂ ਖੇਡਾਂ ਸਮੇਂ ਸੰਤੋਖ ਸਿੰਘ ਜ਼ਿਲ੍ਹਾ ਕੋਆਰਡੀਨੇਟਰ (ਪ੫ਵੇਸ਼) ਉਚੇਚੇ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਦੀਪਿਕਾ,ਅੰਮਿ੫ਤਪਾਲ ਕੌਰ,ਪਰਮਜੀਤ ਕੌਰ, ਮਨਜਿੰਦਰ ਕੋਰ, ਗੀਤਾ ਰਾਣੀ, ਸੁਮਨ ਕਾਲੜਾ, ਅਮਰਪ੫ੀਤ ਸਿੰਘ ਜੇਈ, ਸੁਨੀਲ ਕੁਮਰ, ਸਰਵਣ ਸਿੰਘ,ਬਲਜਿੰਦਰ ਕੌਰ ਤੇ ਰੇਨੂ ਸ਼ਰਮਾ ਹਾਜ਼ਰ ਸਨ।
↧