19) ਰਿਹਾ ਹੋਏ ਸਿੱਖਾਂ 'ਚ ਖ਼ੁਸ਼ੀ ਦੀ ਲਹਿਰ।
20) ਗਿ੍ਰਫ਼ਤਾਰ ਹੋਏ ਸਿੱਖਾਂ ਦੀ ਰਿਹਾਈ 'ਤੇ ਉਨ੍ਹਾਂ ਦੇ ਸੁਆਗਤ ਲਈ ਸਟੇਟ ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹੇ ਸਿੱਖ ਜੱਥੇਬੰਦੀਆਂ ਦੇ ਮੈਂਬਰ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ।
-ਐਡੀਸ਼ਨਲ ਸੈਸ਼ਨ ਜੱਜ ਜਸਵੀਰ ਸਿੰਘ ਕੰਗ ਨੇ ਦਿੱਤੀ ਜ਼ਮਾਨਤ
-ਸਿੱਖ ਜੱਥੇਬੰਦੀਆਂ ਤੇ ਪਰਿਵਾਰਕ ਮੈਂਬਰਾਂ ਨੇ ਕੀਤਾ ਨਿੱਘਾ ਸੁਆਗਤ
ਜੇਐਨਐਨ, ਕਪੂਰਥਲਾ : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਪੰਜ ਪਿਆਰਿਆਂ ਨੂੰ ਹਟਾਉਣ ਦਾ ਵਿਰੋਧ ਕਰ ਰਹੇ ਸਿੱਖ ਜੱਥੇਬੰਦੀਆਂ ਦੇ ਨੌਜਵਾਨਾਂ ਵੱਲੋਂ ਪਿਛਲੇ ਦਿਨੀਂ ਸਥਾਨਕ ਸਟੇਟ ਗੁਰਦੁਆਰਾ ਸਾਹਿਬ 'ਚ ਵੱੜ ਕੇ ਅਕਾਲੀ ਆਗੂਆਂ ਨੂੰ ਖਦੇੜਣ ਤੇ ਅਕਾਲੀ ਆਗੂਆਂ ਨੂੰ ਅਸਤੀਫਾ ਦੇਣ ਦੀ ਮੰਗ ਸਬੰਧੀ ਦੋਸ਼ 'ਚ ਗਿ੍ਰਫ਼ਤਾਰ ਕੀਤੇ ਗਏ 18 ਸਿੱਖ ਪ੍ਰਦਰਸ਼ਨਕਾਰੀਆਂ ਨੂੰ ਮੰਗਲਵਾਰ ਨੂੰ ਐਡੀਸ਼ਨ ਸੈਸ਼ਨ ਜੱਜ ਜਸਵੀਰ ਸਿੰਘ ਕੰਗ ਨੇ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਅਤੇ ਉਨ੍ਹਾਂ ਦੇ ਸੁਆਗਤ 'ਚ ਸਟੇਟ ਗੁਰਦੁਆਰਾ ਸਾਹਿਬ 'ਚ ਸਿੱਖ ਜੱਥੇਬੰਦੀਆਂ ਤੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੇ ਗਲੇ 'ਚ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ।
ਗਿ੍ਰਫ਼ਤਾਰ ਸਿੱਖ ਪ੍ਰਦਰਸ਼ਨਕਾਰੀਆਂ ਦੀ ਰਿਹਾਈ ਹੋਣ ਕਾਰਨ ਸਿੱਖ ਜੱਥੇਬੰਦੀਆਂ 'ਚ ਖ਼ੁਸ਼ੀ ਦੀ ਲਹਿਰ ਪਾਈ ਗਈ। ਇਨ੍ਹਾਂ 18 ਪ੍ਰਦਰਸ਼ਨਕਾਰੀਆਂ 'ਤੇ ਸਥਾਨਕ ਸਟੇਟ ਗੁਰਦੁਆਰਾ ਸਾਹਿਬ 'ਚ ਵੱੜ ਕੇ ਅਕਾਲੀ ਆਗੂਆਂ ਨੂੰ ਖਦੇੜਣ ਵਾਲੇ ਉਕਤ ਘਟਨਾਯਮ ਅਤੇ ਉਸਦੀ ਵੀਡੀਓਗ੍ਰਾਫ਼ੀ ਦੇ ਅਧਾਰ 'ਤੇ ਇਨ੍ਹਾਂ ਤੋਂ ਇਲਾਵਾ ਹੋਰਨਾਂ ਖ਼ਿਲਾਫ਼ ਐਫਆਈਆਰ ਨੰਬਰ 256 ਦੇ ਤਹਿਤ ਇਰਾਦਾ-ਏ-ਕਤਲ ਤੇ ਵੱਖ-ਵੱਖ ਧਾਰਾਵਾਂ ਤਹਿਤ ਕਰੀਬ 50 ਲੋਕਾਂ ਦੇ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ।
ਪੁਲਸ ਵੱਲੋਂ ਨਾਮਜ਼ਦ ਕੀਤੇ ਗਏ ਸਿੱਖ ਪ੍ਰਦਰਸ਼ਨਕਾਰੀਆਂ 'ਚ
ਸੁਰਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਮੁਹੱਲਾ ਜੱਟਪੁਰਾ,
ਜਗਦੀਪ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਕਡਾਲ ਕਲਾ,
ਗੁਰਪ੍ਰੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਮੁਹੱਲਾ ਸੂਦਾ,
ਧੀਰਾ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਮੁਹੱਲਾ ਸੰਤਪੁਰਾ,
ਅਲੀਸ ਵਾਲੀਆ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਅੰਮਿ੍ਰਤ ਬਾਜ਼ਾਰ,
ਜਸਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਮੁਹੱਲਾ ਅਰਫਾਵਾਲਾ,
ਅੰਮਿ੍ਰਤਪਾਲ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਮੁਹੱਲਾ ਜਲੌਖਾਨਾ,
ਗੁਰਸਾਹਿਬ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਨਰਕਟ,
ਗੁਰਪ੍ਰੀਤ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਮੱਲੀਆਂ,
ਗੁਰਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਪਿੰਡ ਮੋਠਾਵਾਲਾ,
ਜਸਪਾਲ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਮੁਹੱਲਾ ਅਜੀਤ ਐਵੀਨਿਊ
ਸ਼ਾਮਲ ਹਨ।
ਇਨ੍ਹਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਪੁੱਤਰ ਰਘੂਬੀਰ ਸਿੰਘ ਵਾਸੀ ਅਜੀਤ ਨਗਰ,
ਵਿਕਰਮ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਮਾਰਕਫੈੱਡ ਚੌਕ,
ਗੁਰਪ੍ਰੀਤ ਸਿੰਘ ਪੁੱਤਰ ਦਲਵਿੰਦਰ ਸਿੰਘ ਵਾਸੀ ਅਜੀਤ ਨਗਰ,
ਜੋਧਾ ਸਿੰਘ ਪੁੱਤਰ ਸੀਤਲ ਸਿੰਘ ਵਾਸੀ ਪਿੰਡ ਡੋਗਰਾਵਾਲਾ,
ਦਿਲਸ਼ੇਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਦੰਦੂਪੁਰ,
ਅਜੇ ਕੁਮਾਰ ਪੁੱਤਰ ਦੀਪਕ ਰਾਏ ਵਾਸੀ ਮੁਹੱਲਾ ਮੁਹੱਬਤ ਨਗਰ,
ਲਖਵਿੰਦਰ ਸਿੰਘ ਉਰਫ ਲੱਕੀ ਵਾਸੀ ਮਨਸੂੁਰਵਾਲ,
ਦਵਿੰਦਰ ਸਿੰਘ ਮੋਮੀ ਵਾਸੀ ਮੁਹੱਲਾ ਲਾਹੌਰੀ ਗੇਟ,
ਤਰਲੋਕ ਸਿੰਘ,
ਹਰਪ੍ਰੀਤ ਸਿੰਘ ਉਰਫ ਹਨੀ,
ਅਕਾਲੀ ਦਲ ਬਾਦਲ ਤੋਂ ਤਿਆਗ ਪੱਤਰ ਦੇਣ ਵਾਲੇ ਸੁਰਿੰਦਰ ਸਿੰਘ ਠੇਕੇਦਾਰ, ਸ਼੍ਰੋਮਣੀ ਅਕਾਲੀ ਦਲ ਮਾਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਖੁਸਰੋਪੁਰ
ਤੇ ਇੰਦਰਜੀਤ ਸਿੰਘ ਦੇ ਇਲਾਵਾ
15 ਅਣਪਛਾਤਿਆਂ ਅੌਰਤਾਂ ਤੇ ਮਰਦਾਂ ਨੂੰ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਹੈ। ਇਸ ਪੂਰੇ ਮਾਮਲੇ 'ਚ ਕਈ ਸਿੱਖ ਜੱਥੇਬੰਦੀਆਂ, ਕਾਂਗਰਸੀ ਆਗੂਆਂ ਨੇ ਰੋਸ ਪ੍ਰਦਰਸ਼ਨ ਕੀਤੇ ਅਤੇ ਮੰਗ ਕੀਤੀ ਕਿ ਗਿ੍ਰਫ਼ਤਾਰ ਕੀਤ ਗਏ ਸਿੱਖਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਪਰ ਮੰਗਲਵਾਰ ਸਵੇਰੇ ਐਡੀਸ਼ਨ ਸੈਸ਼ਨ ਜੱਜ ਜਸਵੀਰ ਸਿੰਘ ਕੰਗ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਜਿਥੇ ਜੱਜ ਵੱਲੋਂ ਸਾਰੇ ਗਿ੍ਰਫ਼ਤਾਰ 18 ਸਿੱਖ ਨੌਜਵਾਨਾਂ ਨੂੰ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ।