ਪੱਤਰ ਪੇ੫ਰਕ, ਹੁਸ਼ਿਆਰਪੁਰ : ਥਾਣਾ ਮੇਹਟੀਆਣਾ ਪੁਲਸ ਨੇ ਨਾਜਾਇਜ਼ ਮਾਈਨਿੰਗ ਕਰਨ ਵਾਲੇ ਦੋਸ਼ੀ ਦੇ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਸਿਮਰਜੋਤ ਸਿੰਘ ਮਾਈਨਿੰਗ ਅਫਸਰ ਹੁਸ਼ਿਆਰਪੁਰ ਦਰਜ ਨੇ ਦੱਸਿਆ ਕਿ ਉਹ ਸਮੇਤ ਏਐਸਆਈ ਗੁਰਮੀਤ ਸਿੰਘ ਥਾਣਾ ਮੇਹਟੀਆਣਾ ਵੱਲੋਂ ਪਿੰਡ ਰਾਜਪੁਰਭਾਈਆਂ ਦੌਰਾਨੇ ਨਾਕਾ ਬੰਦੀ ਦੋਸ਼ੀ ਮਨਿੰਦਰ ਸਿੰਘ ਪੁੱਤਰ ਸੀ੫ ਪਰਮਜੀਤ ਸਿੰਘ ਵਾਸੀ ਬਡਲਾ ਥਾਣਾ ਮੇਹਟੀਆਣਾ ਦਾ ਟਰੈਕਟਰ ਟਰਾਲੀ ਬਿਨਾ ਨੰਬਰ ਅਤੇ ਦੂਸਰੇ ਦਾ ਨਾਮ ਸਿਵ ਨੰਦਨ ਪੁੱਤਰ ਪ੫ਕਾਸ਼ ਸਿੰਘ ਵਾਸੀ ਬੱਡਲਾ ਦਾ ਟਰੈਕਟਰ ਜਿਨ੍ਹਾਂ ਦੇ ਰੇਤਾ ਦੇ ਭਰੇ ਟਰੈਕਟਰ ਟਰਾਲੀਆਂ ਨੰੂ ਚੈਕ ਕੀਤਾ ਗਿਆ। ਜੋ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਪੁਲਸ ਨੇ ਉਕਤ ਬਿਆਨ 'ਤੇ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
↧