ਪੱਤਰ ਪ੫ੇਰਕ, ਸਮਾਣਾ : ਨੇੜਲੇ ਪਿੰਡ ਸ਼ਾਹਪੁਰ ਵਿਖੇ ਇਕ ਨੌਜਵਾਨ ਵਲੋਂ ਨਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਕੰਬਾਇਨ 'ਤੇ ਕੰਮ ਕਰਦੇ ਚੀਕਾ ਵਾਸੀ ਨੌਜਵਾਨ ਖਿਲਾਫ਼ ਮਾਮਲਾ ਦਰਜ ਕਰਕੇ ਦੋਵਾਂ ਦੀ ਭਾਲ ਸ਼ੁਰੂ ਕਰ ਦਿਤੀ ਹੈ। ਪਿੰਡ ਸ਼ਾਹਪੁਰ ਵਾਸੀ ਨੱਛਤਰ ਕੌਰ ਨੇ ਮਵੀ ਪੁਲੀਸ ਚੌਕੀ ਵਿਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਦੀ ਨਬਾਲਗ ਲੜਕੀ ਜੋ ਕਿ ਪਿੰਡ ਦੇ ਇਕ ਕਿਸਾਨ ਦੇ ਘਰ ਸਫ਼ਾਈ ਦਾ ਕੰਮ ਕਰਦੀ ਸੀ। ਦੀਵਾਲੀ ਵਾਲੇ ਦਿਨ ਵੀ ਉਨ੍ਹਾਂ ਦੀ ਲੜਕੀ ਸ਼ਾਮ ਸਮੇਂ ਘਰ ਕਿਸੇ ਕੰਮ ਗਈ ਸੀ ਪਰ ਕਾਫ਼ੀ ਸਮਾਂ ਘਰ ਵਾਪਸ ਨਹੀਂ ਪਰਤੀ ਜਿਸ ਤੇ ਉਸ ਨੇ ਜਦੋਂ ਪਤਾ ਕੀਤਾ ਤਾਂ ਪਤਾ ਲਗਿਆ ਕਿ ਕਿਸਾਨ ਦੇ ਹੀ ਖੇਤਾਂ ਵਿਚ ਕੰਬਾਇਨ 'ਤੇ ਕੰਮ ਕਰਦਾ ਨੌਜਵਾਨ ਸੁਨੀਲ ਵਾਸੀ ਚੀਕਾ ਉਨ੍ਹਾਂ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਗਿਆ ਹੈ। ਪੁਲਸ ਨੇ ਉਨ੍ਹਾਂ ਦੀ ਸ਼ਿਕਾਇਤ 'ਤੇ ਲੜਕੇ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਵਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
↧