ਐਥਲੈਟਿਕ ਮੀਟ ਦਾ ਦੂਜਾ ਦਿਨ
- ਯੂਨੀਵਰਸਿਟੀ ਵੱਲੋਂ 10-10 ਹਜ਼ਾਰ ਤੇ ਕਾਲਜਾਂ ਨੇ ਨਕਦ ਇਨਾਮਾਂ ਨਾਲ ਕੀਤਾ ਸਨਮਾਨਿਤ
ਸਟਾਫ਼ ਰਿਪੋਰਟਰ, ਪਟਿਆਲਾ :
ਪੰਜਾਬੀ ਯੂਨੀਵਰਸਿਟੀ ਦੇ ਰਾਜਾ ਭਾਲਿੰਦਰਾ ਸਿੰਘ ਸਟੇਡੀਅਮ ਵਿਖੇ ਖੇਡ ਨਿਰਦੇਸ਼ਕ ਡਾ. ਰਾਜ ਕੁਮਾਰ ਸ਼ਰਮਾ ਦੀ ਅਗਵਾਈ 'ਚ ਚੱਲ ਰਹੀ 'ਵਰਸਿਟੀ ਦੀ 53ਵੀਂ ਸਾਲਾਨਾ ਐਥਲੈਟਿਕ ਮੀਟ ਦੇ ਜੇਤੂ ਐਥਲੀਟਾਂ ਨੂੰ ਸਨਮਾਨਿਤ ਕਰਨ ਲਈ ਸਾਬਕਾ ਕੌਮਾਂਤਰੀ ਐਥਲੀਟ ਕੇਪੀਐਸ ਬਰਾੜ, ਪਿ੫ੰਸੀਪਲ ਡਾ. ਜੀਤ ਸਿੰਘ, ਕੌਮੀ ਕੋਚ ਗੁਰਦੇਵ ਸਿੰਘ, ਕੌਮੀ ਕੋਚ ਪਰਮਿੰਦਰ ਸਿੰਘ ਗਰੇਵਾਲ, ਕੋਚ ਬੀਕੇ ਸੀਮਾ, ਡਾ. ਕੌਰ ਸਿੰਘ ਤੇ ਹੋਰ ਸਖ਼ਸੀਅਤਾਂ ਪੁੱਜੀਆਂ। ਦੂਸਰੇ ਦਿਨ ਵੀ ਪੰਜ ਈਵੈਂਟਾਂ 'ਚ ਨਵੇਂ ਰਿਕਾਰਡ ਬਣੇ। ਮੀਟ ਦੌਰਾਨ ਨਵੇਂ ਰਿਕਾਰਡ ਬਣਾਉਣ ਵਾਲੇ ਐਥਲੀਟਾਂ ਨੂੰ ਯੂਨੀਵਰਸਿਟੀ ਵੱਲੋਂ 10-10 ਹਜ਼ਾਰ ਰੁਪਏ ਦੇ ਅਤੇ ਉਨ੍ਹਾਂ ਦੇ ਕਾਲਜਾਂ ਵੱਲੋਂ ਵੀ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।
ਅੱਜ ਹੋਏ ਅੌਰਤਾਂ ਦੇ ਲੰਬੀ ਛਾਲ ਵਰਗ 'ਚ ਪਬਲਿਕ ਕਾਲਜ ਸਮਾਣਾ ਦੀ ਭੂਮਿਕਾ ਠਾਕੁਰ ਨੇ 5.70 ਮੀਟਰ ਨਾਲ ਗੋਲਡ ਜਿੱਤਿਆ।, ਇਸੇ ਕਾਲਜ ਦੀ ਅਵਨੀਤ ਕੌਰ ਬਾਜਵਾ ਨੇ 5.19 ਮੀਟਰ ਨਾਲ ਚਾਂਦੀ ਦਾ ਮੈਡਲ ਜਿੱਤਿਆ। ਡਿਸਕਸ ਥਰੋਅ ਮੁਕਾਬਲੇ 'ਚ ਪਬਲਿਕ ਕਾਲਜ ਸਮਾਣਾ ਦੀ ਕਰਮਜੀਤ ਕੌਰ ਨੇ 47.85 ਮੀਟਰ ਨਾਲ ਨਵਾਂ ਰਿਕਾਰਡ ਕਾਇਮ ਕੀਤਾ। ਇਸੇ ਕਾਲਜ ਦੀ ਮਹਾ ਲਕਸ਼ਮੀ ਨੇ 43.66 ਮੀਟਰ ਨਾਲ ਚਾਂਦੀ ਦਾ ਮੈਡਲ ਹਾਸਲ ਕੀਤਾ। ਗੋਲਾ ਸੁੱਟਣ ਮੁਕਾਬਲੇ 'ਚ ਪਬਲਿਕ ਕਾਲਜ ਸਮਾਣਾ ਦੀ ਮਨਪ੫ੀਤ ਕੌਰ ਨੇ 16.02 ਮੀਟਰ ਨਾਲ ਨਵਾਂ ਰਿਕਾਰਡ ਕਾਇਮ ਕੀਤਾ। ਪ੫ੋ. ਗੁਰਸੇਵਕ ਸਿੰਘ ਗੌ: ਫਿਜ਼ੀਕਲ ਕਾਲਜ ਪਟਿਆਲਾ ਦੀ ਸਤਵੀਰ ਕੌਰ ਨੇ 8.65 ਮੀਟਰ ਨਾਲ ਚਾਂਦੀ ਦਾ ਮੈਡਲ ਹਾਸਲ ਕੀਤਾ। ਪੁਰਸ਼ਾਂ ਦੇ 200 ਮੀਟਰ ਵਰਗ 'ਚ ਮਾਲਵਾ ਕਾਲਜ ਬਿਠੰਡਾ ਦੇ ਕੰਬਰਦੀਪ ਸਿੰਘ ਨੇ 21.38 ਸੈਕਿੰਡ ਦਾ ਸਮਾਂ ਲੈ ਕੇ ਨਵਾਂ ਰਿਕਾਰਡ ਕਾਇਮ ਕੀਤਾ, ਯੂਨੀਵਰਸਿਟੀ ਕੈਂਪਸ ਦੇ ਯੁਵਰਾਜ ਸਿੰਘ ਨੇ 21.50 ਸਕਿੰਟ ਦੇ ਸਮੇਂ ਨਾਲ ਚਾਂਦੀ, 10000 ਮੀਟਰ ਵਰਗ 'ਚ ਮਾਲਵਾ ਕਾਲਜ ਬਿਠੰਡਾ ਦੇ ਮਹੀਪਾਲ ਸਿੰਘ ਨੇ 31:32.68 ਸਕਿੰਟ ਨਾਲ ਗੋਲਡ, ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਦੇ ਦੱਤਾ ਬੋਰਸੇ ਨੇ 31:36.02 ਸਕਿੰਟ ਨਾਲ ਚਾਂਦੀ, ਤੀਹਰੀ ਛਾਲ ਮੁਕਾਬਲੇ 'ਚ ਮਾਲਵਾ ਕਾਲਜ ਬਿਠੰਡਾ ਦੇ ਰਣਜੀਤ ਸਿੰਘ ਨੇ 14.45 ਮੀਟਰ ਨਾਲ ਗੋਲਡ, ਐਸਐਸਡੀ ਕਾਲਜ ਬਰਨਾਲਾ ਦੇ ਰਣਵੀਰ ਸਿੰਘ ਨੇ 14.42 ਮੀਟਰ ਨਾਲ ਚਾਂਦੀ, ਹੈਮਰ ਥਰੋਅ ਵਰਗ 'ਚ ਦੇਸ਼ ਭਗਤ ਕਾਲਜ ਬਰਡਵਾਲ ਧੂਰੀ ਦੇ ਜਸਵਿੰਦਰ ਸਿੰਘ ਨੇ 58.93 ਮੀਟਰ ਨਾਲ ਸੋਨ, ਮਾਤਾ ਗੁਜਰੀ ਕਾਲਜ ਫ਼ਤਿਹਗੜ੍ਹ ਸਾਹਿਬ ਦੇ ਤਰਨਵੀਰ ਸਿੰਘ ਨੇ 57.22 ਮੀਟਰ ਨਾਲ ਚਾਂਦੀ, ਉੱਚੀ ਛਾਲ ਮੁਕਾਬਲੇ 'ਚ ਪਬਲਿਕ ਕਾਲਜ ਸਮਾਣਾ ਦੇ ਲਵਪ੫ੀਤ ਸਿੰਘ ਨੇ 2.00 ਮੀਟਰ ਨਾਲ ਗੋਲਡ, ਮਾਲਵਾ ਕਾਲਜ ਬਿਠੰਡਾ ਦੇ ਦੀਪਇੰਦਰ ਸਿੰਘ ਨੇ 1.70 ਮੀਟਰ ਨਾਲ ਚਾਂਦੀ ਦਾ ਮੈਡਲ ਹਾਸਲ ਕੀਤਾ। ਪੁਰਸ਼ਾਂ ਦੇ ਜੈਵਲਿਨ ਸੁੱਟਣ ਮੁਕਾਬਲੇ 'ਚ ਨੈਸ਼ਨਲ ਿਫ਼ਜ਼ੀਕਲ ਕਾਲਜ ਚੁਪਕੀ ਦੇ ਅਜੇ ਕੁਮਾਰ ਨੇ 76.76 ਮੀਟਰ ਥਰੋ ਕਰਕੇ ਨਵਾਂ ਰਿਕਾਰਡ ਬਣਾਇਆ। 400 ਮੀਟਰ ਅੜਿੱਕਾ ਦੌੜ 'ਚ ਫਤਿਹ ਗਰੁੱਪ ਰਾਮਪੁਰਾ ਫੂਲ ਦੀ ਵੀਰਪਾਲ ਕੌਰ ਭਾਈਰੂਪਾ ਨੇ ਨਵਾਂ ਰਿਕਾਰਡ ਬਣਾਇਆ। ਇਸ ਮੌਕੇ 'ਤੇ ਡਿਪਟੀ ਡਾਇਰੈਕਟਰ ਡਾ. ਗੁਰਦੀਪ ਕੌਰ, ਸਹਾਇਕ ਡਾਇਰੈਕਟਰ ਮਹਿੰਦਰਪਾਲ ਕੌਰ, ਪਿ੫ੰਸੀਪਲ ਡਾ. ਦਰਸ਼ਨ ਸਿੰਘ, ਡਾ. ਜਸਬੀਰ ਸਿੰਘ, ਡਾ. ਦਲਬੀਰ ਸਿੰਘ ਰੰਧਾਵਾ, ਕੋਚ ਹਰਭਜਨ ਸਿੰਘ ਸੰਧੂ, ਧਰਮਿੰਦਰਪਾਲ ਸਿੰਘ, ਡਾ. ਜਤਿੰਦਰ ਦੇਵ, ਪਿ੫ੰਸਇੰਦਰ ਸਿੰਘ, ਪ੫ੋ. ਹਰਬੰਸ ਕੌਰ, ਪ੫ੋ. ਕਮਲੇਸ਼ ਕੁਮਾਰੀ, ਕੋਚ ਪੂਰਨ ਸਿੰਘ ਭੰਗੂ, ਕੋਚ ਰਚਨਾ, ਕੋਚ ਰੇਨੂੰ ਬਾਲਾ, ਕੋਚ ਮੀਨਾਕਸ਼ੀ, ਪ੫ੋ. ਗੁਰਵਿੰਦਰ ਕੌਰ, ਪ੫ੋ. ਮਨਦੀਪ ਕੌਰ, ਪ੫ੋ. ਕਮਲਾ ਸ਼ਰਮਾ ਅਤੇ ਪ੫ੋ. ਨਿਸ਼ਾਨ ਸਿੰਘ ਆਦਿ ਮੌਜੂਦ ਸਨ।
ਫੋਟੋਆਂ :17ਪੀਟੀਐਲ :37ਪੀ ਅਤੇ 38ਪੀ
ਵੱਖ-ਵੱਖ ਮੁਕਾਬਲਿਆਂ 'ਚ ਜ਼ੋਰ ਅਜ਼ਮਾਇਸ਼ ਕਰਦੇ ਹੋਏ ਖਿਡਾਰੀ।