ਮਾਸਕੋ (ਏਜੰਸੀਆਂ) : ਆਖ਼ਰਕਾਰ, ਰੂਸ ਨੇ ਵੀ ਇਹ ਮੰਨ ਲਿਆ ਕਿ ਉਸ ਦਾ ਜਹਾਜ਼ ਅੱਤਵਾਦੀ ਹਮਲੇ ਦਾ ਸ਼ਿਕਾਰ ਹੋਇਆ ਸੀ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਜ਼ਾ ਦੇਣ ਦਾ ਹੁਕਮ ਕੀਤਾ ਹੈ। ਰੂਸ ਨੇ ਹਮਲਾਵਰਾਂ ਦੀ ਸੂਹ ਦੇਣ ਵਾਲੇ ਨੂੰ ਪੰਜ ਕਰੋੜ ਡਾਲਰ (ਕਰੀਬ 3.3 ਅਰਬ ਰੁਪਏ) ਦੇ ਇਨਾਮ ਦਾ ਐਲਾਨ ਕੀਤਾ ਹੈ। ਇਸੇ ਦਰਮਿਆਨ, ਮਿਸਰ ਪੁਲਸ ਨੇ ਬੰਬ ਲਗਾਉਣ ਵਾਲੇ ਦੀ ਮਦਦ ਕਰਨ ਦੇ ਇਲਜ਼ਾਮ 'ਚ ਸ਼੫ਮ ਅਲ ਸ਼ੇਖ ਹਵਾਈ ਅੱਡੇ ਦੇ ਦੋ ਕਰਮਚਾਰੀਆਂ ਨੂੰ ਗਿ੫ਫਤਾਰ ਕੀਤਾ ਹੈ।
ਰੂਸ ਦੀ ਇੰਟੈਲੀਜੈਂਸ ਏਜੰਸੀ ਨੇ ਪੁਤਿਨ ਨੂੰ ਦਿੱਤੀ ਜਾਣਕਾਰੀ 'ਚ ਤਸਦੀਕ ਕੀਤਾ ਹੈ ਕਿ 31 ਅਕਤੂਬਰ ਨੂੰ ਹੋਏ ਹਮਲੇ 'ਚ ਵਿਸਫੋਟਕ ਦੇ ਜ਼ਰੀਏ ਜਹਾਜ਼ ਨੂੰ ਉਡਾ ਦਿੱਤਾ ਗਿਆ ਸੀ। ਇਹ ਬੰਬ ਕਰੀਬ ਇਕ ਕਿਲੋ ਟੀਐਨਟੀ ਦੀ ਸਮਰੱਥਾ ਵਾਲਾ ਸੀ। ਇਸ ਤੋਂ ਬਾਅਦ ਪੁਤਿਨ ਨੇ ਸਪੈਸ਼ਲ ਸਰਵਿਸ ਨੂੰ ਉਨ੍ਹਾਂ 'ਤੇ ਸ਼ਿਕੰਜਾ ਕੱਸਣ ਲਈ ਕਿਹਾ ਹੈ, ਜੋ ਜਹਾਜ਼ ਹਾਦਸੇ ਲਈ ਜ਼ਿੰਮੇਦਾਰ ਹਨ। ਉਨ੍ਹਾਂ ਕਿਹਾ ਕਿ ਸਾਡੇ ਲੋਕਾਂ ਦੀ ਹੱਤਿਆ ਸਭ ਤੋਂ ਖੂਨੀ ਅਪਰਾਧਾਂ 'ਚੋਂ ਇਕ ਹੈ। ਇਸ ਦੇ ਹੰਝੂ ਅਸੀਂ ਆਪਣੇ ਦਿਲ ਅਤੇ ਦਿਮਾਗ ਤੋਂ ਸਾਫ ਨਹੀਂ ਕਰ ਸਕਦੇ। ਇਹ ਉਦੋਂ ਤਕ ਰਹਿਣਗੇ ਜਦ ਤਕ ਅਪਰਾਧੀਆਂ ਨੂੰ ਸਜ਼ਾ ਨਾ ਦਿੱਤੀ ਜਾਵੇ।
ਜ਼ਿਕਰਯੋਗ ਹੈ ਕਿ 31 ਅਕਤੂਬਰ ਨੂੰ ਸ਼੫ਮ ਅਲ ਸ਼ੇਖ ਹਵਾਈ ਅੱਡੇ ਤੋਂ ਉਡਾਨ ਭਰਨ ਮਗਰੋਂ ਕੁਝ ਦੇਰ ਬਾਅਦ ਹੀ 224 ਲੋਕਾਂ ਨੂੰ ਲੈ ਕੇ ਜਾ ਰਿਹਾ ਰੂਸੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਹਾਦਸੇ ਤੋਂ ਬਾਅਦ ਆਈਐਸ ਨੇ ਜਹਾਜ਼ ਨੂੰ ਸੁੱਟਣ ਦਾ ਦਾਅਵਾ ਕੀਤਾ ਸੀ, ਪਰੰਤੂ ਰੂਸ ਤੇ ਅਮਰੀਕਾ ਸਣੇ ਕੋਈ ਵੀ ਦੇਸ਼ ਇਸ ਦਾਅਵੇ 'ਤੇ ਭਰੋਸਾ ਨਹੀਂ ਕਰ ਰਿਹਾ ਸੀ। ਬਾਅਦ 'ਚ ਜਾਂਚ ਦੌਰਾਨ ਬਿ੫ਟਿਸ਼ ਪ੫ਧਾਨ ਮੰਤਰੀ ਡੇਵਿਡ ਕੈਮਰਨ ਨੇ ਜ਼ਰੂਰ ਇਸ ਦਾ ਸ਼ੱਕ ਜ਼ਾਹਰ ਕੀਤਾ ਸੀ।
ਸੁਰੱਖਿਆ ਏਜੰਸੀ ਮੁਖੀ ਅਲੈਕਜੇਂਡਰ ਬੋਰਟਨਿਕੋਵ ਨੇ ਪੁਤਿਨ ਨੂੰ ਦੱਸਿਆ ਕਿ ਇਹ ਅੱਤਵਾਦੀ ਹਮਲਾ ਸੀ। ਮਾਹਿਰਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਬੰਬ ਕਾਰਨ ਜਹਾਜ਼ ਅਸਮਾਨ ਵਿਚ ਹੀ ਟੁਕੜੇ ਟੁਕੜੇ ਹੋ ਗਿਆ। ਇਸ ਤੋਂ ਬਾਅਦ ਪੁਤਿਨ ਨੇ ਉਨ੍ਹਾਂ ਲੋਕਾਂ ਨੂੰ ਤਬਾਹ ਕਰਨ ਦਾ ਅਹਿਦ ਲਿਆ, ਜਿਨ੍ਹਾਂ ਦਾ ਸਿਨਾਈ ਜਹਾਜ਼ ਹਮਲੇ ਪਿੱਛੇ ਹੱਥ ਹੈ। ਉਨ੍ਹਾਂ ਸੀਰੀਆ 'ਚ ਹਵਾਈ ਹਮਲੇ ਤੇਜ਼ ਕਰਨ ਦਾ ਫੈਸਲਾ ਕੀਤਾ ਹੈ।